ਇਨੋਸੈਂਟ ਹਾਰਟਸ ਕਾਲੇਜ ਆਫ ਐਜੂਕੇਸ਼ਨ ਦੇ ਐਨ.ਐਸ.ਐਸ. ਯੂਨਿਟ, ਜਲੰਧਰ ਵਲੋਂ 'ਮੈਡੀਕਲ ਅਤੇ ਯੋਗਾ ਕੈਂਪ' ਕਾ ਆਯੋਜਨ ਕੀਤਾ। ਇਸ ਆਯੋਜਨ ਵਿੱਚ ਯੋਗ-ਪਥ ਸੰਸਥਾ ਦੇ ਪ੍ਰਧਾਨ ਡਾ. ਵਿਨੋਦ ਕੁਮਾਰ ਅਤੇ ਸ਼੍ਰੀਮਤੀ ਅਨੂਦੀਪ ਮੁਖ ਸਰੋਤੇ ਸਨ।
ਇਹ ਸਮਾਗਮ 14 ਅਗਸਤ 2019 ਨੂੰ ਅਯੋਜਿਤ ਕੀਤੀ ਯੋਗਾ ਵਰਕਸ਼ਾਪ ਲੜੀ ਦਾ ਹਿੱਸਾ ਸੀ। ਇਸ ਮੌਕੇ ਤੇ ਸਿਹਤਮੰਦ ਅਤੇ ਵਧੇਰੇ ਸ਼ਾਂਤੀਪੂਰਨ ਜੀਵਨ ਜਿਊਣ ਅਤੇ ਸਕਾਰਾਤਮਕ ਸੋਚ ਬਨਾਉਣ ਜਿਹੇ ਮੁੱਦਿਆਂ ਤੇ ਕੇਂਦਰਿਤ ਕੀਤਾ ਗਿਆ।
ਵਿਦਿਆਰਥੀ-ਅਧਿਆਪਕਾਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਧਿਆਨ, ਯੋਗਾ ਅਤੇ ਤਣਾਅ-ਮੁਕਤ ਕਸਰਤ ਵਿੱਚ-ਵੱਧ ਚੱੜ• ਕੇ ਹਿੱਸਾ ਲਿਆ। ਸੰਤੁਲਿਤ ਖੁਰਾਕ ਲੈਣ ਅਤੇ ਰੋਜ਼ਾਨਾ ਧਿਆਨ ਅਭਿਆਸ ਕਰਨ ਦੀ ਮਹੱਤਤਾ ਬਾਰੇ ਮਾਹਿਰਾਂ ਵੱਲੋਂ ਚਾਨਣਾਂ ਪਾਇਆ ਗਿਆ। ਇਸ ਮੌਕੇ ਤੇ ਰੋਗਾਂ ਤੋ ਛੁਟਕਾਰਾ ਪਾਉਣ ਦੇ ਢੰਗ ਅਤੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਅਧਿਆਪਕਾਂ ਦੀ ਸਿੱਖਿਆ ਵਿੱਚ ਅਜਿਹਿਆਂ ਗਤੀਵਿਧਿਆਂ ਬਾਰੇ ਦੱਸਿਆ ਅਤੇ ਸਰੌਤਿਆਂ ਦਾ ਧੰਨਵਾਦ ਕੀਤਾ।