Skip to main content

ਇਨੋਸੈਂਟ ਹਾਰਟਸ ਗਰੁਪ ਦੇ ਤਹਿਤ ਰਾਇਲ ਵਰਲਡ ਸਕੂਲ ਵਿਖੇ 'ਏਕ ਦਿਨ ਉਸ ਰਬ ਕੇ ਨਾਮ'



ਇਨੋਸੈਂਟ ਹਾਰਟਸ ਗਰੁਪ ਦੇ ਤਹਿਤ ਰਾਇਲ ਵਰਲਡ ਸਕੂਲ ਵਿਖੇ ਭਗਤੀ ਦਿਵਸ ਦੇ ਰੂਪ ਵਿੱਚ 'ਏਕ ਦਿਨ ਉਸ ਰਬ ਕੇ ਨਾਮ' ਮਨਾਇਆ ਗਿਆ। ਇਸ ਪ੍ਰੋਗ੍ਰਾਮ ਵਿੱਚ ਵਾਰਡ ਨੰਬਰ-5 ਦੀ ਕਾਂਉਸਿਲਰ ਬਲਵਿੰਦਰ ਕੌਰ ਲੋਬਾਨਾ ਮੁੱਖ ਮਹਿਮਾਨ ਵਜੋਂ ਪੁੱਜੇ। ਪ੍ਰੋਗ੍ਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਨਾਲ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਰਾਇਲ ਵਰਲਡ ਸਕੂਲ ਦੇ ਇੰਚਾਰਜ ਮੀਨਾਕਸ਼ੀ ਮੌਜੂਦ ਸਨ। ਸਭ ਤੋਂ ਪਹਿਲਾਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਜਮਾਤ ਅਠਵੀਂ ਦੇ ਵਿਦਿਆਰਥੀਆਂ ਵਲੋਂ ਗਣੇਸ਼ ਵੰਦਨਾ ਪੇਸ਼ ਕੀਤੀ ਗਈ ਜਿਸਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ 'ਓ ਪਾਲਨਹਾਰੇ ਨਿਰਗੁਣ ਓ ਨਿਆਰੇ' ਗਾ ਕੇ ਪਰਮਪਿਤਾ ਪਰਮਾਤਮਾ ਨੂੰ ਯਾਦ ਕੀਤਾ। ਸਤਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਗਿਵ ਮੀ ਆਇਲ ਇਨ ਮਾਈ ਲੈਂਪ' ਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਛੇਵੀਂ ਜਮਾਤ ਦੇ ਬੱਚਿਆਂ ਨੇ 'ਤੂੰ ਹੀ ਰਾਮ ਹੈ ਰਹੀਮ ਹੈ' ਗਾਇਆ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ 'ਤੇਰੀ ਹੈ ਜਮੀਂ ਤੇਰਾ ਆਸਮਾਂ' ਪੇਸ਼ ਕੀਤਾ। ਵਾਈਸ ਪ੍ਰਿੰਸੀਪਲ ਅਤੇ ਕਲਚਰਲ ਹੈਡ ਸ਼ਰਮੀਲਾ ਨਾਕਰਾ ਨੇ ਬੱਚਿਆਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨੋਸੈਂਟ ਹਾਰਟਸ ਦਾ ਪਰਿਵਾਰ ਰਾਇਲ ਵਰਲਡ ਸਕੂਲ ਬ੍ਰਾਂਚ ਵਿੱਚ ਇਸੇ ਪ੍ਰਕਾਰ ਬਦਲਾਅ ਲਿਆਉਂਦਾ ਰਹੇਗਾ। ਸਵਾਗਤੀ ਭਾਸ਼ਣ ਸਟਾਫ ਮੈਂਬਰ ਜਸਦੀਪ ਕੌਰ ਵਲੋਂ ਪੜਿਆ ਗਿਆ ਅਤੇ ਧੰਨਵਾਦ ਰਾਇਲ ਵਰਲਡ ਇੰਚਾਰਜ ਮੀਨਾਕਸ਼ੀ ਮੈਡਮ ਵਲੋਂ ਕੀਤਾ ਗਿਆ।