Skip to main content

ਇਨੋਸੈਂਟ ਹਾਰਟਸ ਦੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਇੰਡਸਟਰੀਅਲ ਫੇਰੀ



ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਇੰਡਸਟਰੀਅਲ ਫੇਰੀ ਦਾ ਆਯੋਜਨ ਕੀਤਾ ਗਿਆ। ਬੀ.ਐਸ.ਸੀ. (ਹੋਟਲ ਮੈਨਜਮੈਂਟ) ਦੇ 60 ਵਿਦਿਆਰਥੀਆਂ ਨੂੰ ਚੰਡੀਗੜ ਦੇ ਲਲਿਤ ਹੋਟਲ ਲੈ ਜਾਇਆ ਗਿਆ। ਇਹ ਚੰਡੀਗੜ ਦਾ ਪ੍ਰਸਿੱਧ 5 ਸਟਾਰ ਡੀਲਕਸ ਹੋਟਲ ਹੈ ਜਿਸ ਵਿੱਚ 179 ਕਮਰੇ ਹਨ ਅਤੇ ਇਸ ਦਾ ਕੈਂਪਸ 4 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਫੇਰੀ ਦੌਰਾਨ ਸਹਾਇਕ ਪ੍ਰੋਫੈਸਰ ਅਨੁਭਵ ਸਚਦੇਵਾ ਵਿਦਿਆਰਥੀਆਂ ਦੇ ਨਾਲ ਗਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਇੰਡਸਟਰੀਅਲ ਫੇਰੀ ਦੇ ਮਹੱਤਵ ਅਤੇ ਜ਼ਰੂਰਤ ਬਾਰੇ ਦੱਸਿਆ ਅਤੇ ਨਾਲ ਹੀ ਉਹਨਾਂ ਨੇ ਹੋਟਲ ਦੇ ਕੰਮਕਾਜ ਦੇ ਢੰਗ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਜ ਪ੍ਰਣਾਲੀ ਬਾਰੇ ਵਿਸਤਾਰ ਵਿੱਚ ਸਮਝਾਇਆ। ਵਿਦਿਆਰਥੀ ਇਸ ਫੇਰੀ ਨੂੰ ਲੈ ਕੇ ਉਤਸਾਹਿਤ ਨਜ਼ਰ ਆਏ ਅਤੇ ਉਹਨਾਂ ਨੇ ਬਹੁਤ ਧਿਆਨ ਨਾਲ ਸਾਰੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾੱਲ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਫੇਰੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ ਅਤੇ ਭਵਿੱਖ ਲਈ ਉਹਨਾਂ ਨੂੰ ਤਿਆਰ ਕਰਨ ਲਈ ਵਧੇਰੇ ਜਾਣਕਾਰੀ ਉਪਲਬੱਧ ਕਰਵਾਉਂਦੀਆਂ ਹਨ।