ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਵਿਖੇ ਗੈਸਟ ਲੈਕਚਰ ਆਯੋਜਿਤ ਕੀਤਾ ਗਿਆ। ਇਹ ਲੈਕਚਰ ਹੋਟਲ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਸੀ ਅਤੇ ਇਸ ਲੈਕਚਰ ਲਈ ਉਚੇਚੇ ਤੌਰ ਤੇ ਬਹਿਰੀਨ ਦੀ ਕੈਰੀਬÀ ਕਾਫੀ ਦੇ ਆਪਰੇਸ਼ਨ ਮੈਨੇਜਰ ਸੰਜੇ ਕੁਮਾਰ ਪੁੱਜੇ ਜਿਨਾਂ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਹੋਟਲ ਮੈਨੇਜਮੈਂਟ ਵਿਭਾਗ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾੱਲ ਨੇ ਇਸ ਪ੍ਰੋਗ੍ਰਾਮ ਦਾ ਉਦਘਾਟਨ ਕੀਤਾ। ਇਸ ਪ੍ਰੋਗ੍ਰਾਮ ਦਾ ਮੰਤਵ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਅਪਡੇਟ ਕਰਨਾ ਸੀ। ਸੰਜੇ ਕੁਮਾਰ ਨੇ ਸੈਸ਼ਨ ਦੀ ਸ਼ੁਰੂਆਤ ਆਪਣੇ ਅਨੁਭਵ ਸਾਂਝੇ ਕਰਕੇ ਕੀਤੀ ਕਿ ਕਿਵੇਂ ਕੈਰੀਅਰ ਦੀ ਸ਼ੁਰੂਆਤ ਸਮੇਂ ਉਹਨਾਂ ਨੂੰ ਕਿਹੜੇ-ਕਿਹੜੇ ਦੌਰ ਵਿੱਚੋਂ ਗੁਜ਼ਰਨਾ ਪਿਆ। ਉਹਨਾਂ ਹੋਟਲ ਇੰਡਸਟ੍ਰੀ ਦੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਕਿ ਉਹ ਜੋ ਵੀ ਕੰਮ ਕਰਨ ਜਾਂ ਜੋ ਵੀ ਕੰਮ ਸਿੱਖਣ, ਉਸ ਵਿੱਚ ਆਪਣੀ ਪੂਰੀ ਮਿਹਨਤ ਅਤੇ ਲਗਨ ਲਗਾ ਦੇਣ। ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਕਦੇ ਵੀ ਹਾਰ ਨਾ ਮਨੰਣ। ਉਹਨਾਂ ਕਿਹਾ ਕਿ ਸਭ ਕੰਮਾਂ ਦੇ ਵਾਂਗ ਇਸ ਖੇਤਰ ਵਿੱਚ ਵੀ ਮਿਹਨਤ ਦੀ ਬਹੁਤ ਲੋੜ ਹੈ। ਅਜੋਕਾ ਸਮਾਂ ਅਤੇ ਆਉਣ ਵਾਲਾ ਸਮਾਂ ਹੋਟਲ ਇੰਡਸਟ੍ਰੀ ਲਈ ਬਹੁਤ ਵਧੀਆ ਹੈ ਅਤੇ ਉਹਨਾਂ ਬੱਚਿਆਂ ਨੂੰ ਸਿਹਤਮੰਦ ਜ਼ਿੰਦਗੀ ਅਪਨਾਉਣ ਲਈ ਵੀ ਕਿਹਾ। ਸੈਸ਼ਨ ਦੇ ਅੰਤ ਵਿੱਚ ਇਨੋਸੈਂਟ ਗਰੁੱਪ ਆਫ ਇੰਸਟੀਟਯੂਸ਼ਨਜ਼ ਦੇ ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਸੰਜੇ ਕੁਮਾਰ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਇਸੇ ਪ੍ਰਕਾਰ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਸਮੇਂ-ਸਮੇਂ ਸਿਰ ਹੋਰ ਅਨੁਭਵੀ ਸ਼ਕਸੀਅਤਾਂ ਨੂੰ ਵੀ ਸਦਾੱ ਦਿੱਤਾ ਜਾਵੇਗਾ।