ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਲੋਹਾਰਾਂ ਦੇ ਹੋਟਲ ਮੈਨਜਮੈਂਟ ਦੇ 21 ਵਿਦਿਆਰਥੀ ਐਬਸੋਲੂਟ ਬਾਰਬੀਕਿਉ ਚੇਨ ਲਈ 2.50 ਲੱਖ ਸਲਾਨਾ ਦੇ ਤਨਖਾਹ ਪੈਕੇਜ ਤੇ ਚੁਣੇ ਗਏ। ਵਿਦਿਆਰਥੀਆਂ ਦੀ ਚੋਣ ਸ਼ੈਫ ਅਤੇ ਜੀ ਐਸ ਏ (ਗੈਸਟ ਸਰਵਿਸ ਐਸੋਸਿਏਟ) ਦੀ ਅਸਾਮੀ ਲਈ ਹੋਈ। ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ ਅਤੇ ਆਪਣੀ ਸਫਲਤਾ ਲਈ ਉਹਨਾਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਧੰਨਵਾਦ ਕੀਤਾ। ਟ੍ਰੇਨਿੰਗ ਅਤੇ ਭਰਤੀ ਮੁਖੀ ਲੈਕੇਸ਼ ਗੁਪਤਾ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਉਹਨਾਂ ਦੀ ਜਾਣਕਾਰੀ ਨੂੰ ਲੈਕੇ ਬਹੁਤ ਖੁਸ਼ ਨਜ਼ਰ ਆਏ ਅਤੇ ਉਹਨਾਂ ਕਿਹਾ ਕਿ ਇਨੋਸੈਂਟ ਹਾਰਟਸ ਕਾਲਜ ਆਪਣੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾ ਕਿਹਾ ਹੈ ਅਤੇ ਕਾਲਜ ਵਲੋਂ ਕੀਤੇ ਜਾ ਰਿਹੇ ਯਤਨ ਸ਼ਲਾਘਾਯੋਗ ਹਨ। ਟ੍ਰੇਨਿੰਗ ਅਤੇ ਪਸੇਲਮੈਂਟ ਅਧਿਕਾਰੀ ਅਨੁਭਵ ਸਚਦੇਵਾ ਨੇ ਦੱਸਿਆ ਕਿ ਇੰਟਰਵਿਉ ਦੇ ਤਿੰਨ ਰਾਂਊਡ ਸਨ। ਪਹਿਲੇ ਰਾਂਊਡ ਵਿੱਚ ਲਿਖਤੀ ਟੈਸਟ ਸੀ। ਉਸ ਤੋਂ ਬਾਦ ਵਿਦਿਆਰਥੀਆਂ ਲਈ ਗਰੁਪ ਡਿਸਕਸ਼ਨ ਕਰਵਾਈ ਗਈ। ਆਖਰੀ ਰਾਂਊਡ ਵਿੱਚ ਆਹਮਣੇ ਸਾਹਮਣੇ ਇੰਟਰਵਿਉ ਸੀ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਿਹਨਤ ਕਰਦੇ ਰਹਿਣ ਨਾਲ ਹੀ ਸਫਲਤਾ ਮਿਲਦੀ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਇਹਨਾਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਤੇ ਮਾਣ ਹੈ। ਉਹਨਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।