ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਆਪਣੇ ਲੋਹਾਰਾਂ ਕੈਂਪਸ ਵਿਖੇ ਅੰਤਰ-ਸਕੂਲ
ਮੁਕਾਬਲੇ ਤਰੰਗ-2018 ਆਯੋਜਿਤ ਕਰਵਾਏ ਗਏ। ਇਸ ਵਿੱਚ 15 ਸਕੂਲਾਂ ਦੇ ਵਿਦਿਆਰਥੀਆਂ ਨੇ
ਭਾਗ ਲਿਆ। ਇਹਨਾਂ ਮੁਕਾਬਲਿਆਂ ਦੇ ਆਯੋਜਨ ਦਾ ਮੰਤਵ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਨੂੰ
ਹੁਲਾਰਾ ਦੇਣਾ ਸੀ। ਇਹਨਾਂ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ, ਕ੍ਰਿਏਟਿਵ ਰਾਈਟਿੰਗ,
ਕਵਿਜ਼, ਗਰੁਪ ਡਿਸਕਸ਼ਨ, ਰੰਗੋਲੀ, ਗਰੁਪ ਡਾਂਸ, ਭਾਸ਼ਣ, ਸੋਲੋ ਸਿੰਗਿੰਗ, ਸੋਲੋ ਡਾਂਸ,
ਐਡ-ਮੈਡ ਸ਼ੋਅ, ਕੁਕਿੰਗ ਵਿਦਆਉਟ ਫਾਇਰ, ਫਾਸਟ ਫਿੰਗਰਜ਼, ਗਰੁਪ ਸਾਂਗ ਆਦਿ ਸ਼ਾਮਲ ਸਨ।
ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ।
ਵਿਦਿਆਰਥੀ ਆਪਣੇ-ਆਪਣੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਸਚੇਤ ਸਨ। ਇਨੋਸੈਂਟ ਹਾਰਟਸ ਗਰੁਪ ਆਫ
ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਧਿਆਪਕਾਂ ਅਤੇ
ਵਿਦਿਆਰਥੀਆਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਜਿਨ•ਾਂ ਨੇ ਇਹ ਸ਼ਾਨਦਾਰ ਆਯੋਜਨ
ਕਰਵਾਉਣ ਵਿੱਚ ਬਹੁਤ ਮਿਹਨਤ ਕੀਤੀ। ਉਹਨਾਂ ਨਾਲ ਹੀ ਕਿਹਾ ਕਿ ਅਜਿਹੇ ਆਯੋਜਨਾਂ ਨਾਲ
ਵਿਦਿਆਰਥੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਸਹੀ ਮੌਕਾ ਮਿਲਦਾ ਹੈ। ਇਹਨਾਂ
ਮੁਕਾਬਲਿਆਂ ਵਿੱਚ ਜਿਹੜੇ ਸਕੂਲ ਜੇਤੂ ਰਹੇ ਉਹ ਹੇਠ ਲਿਖੇ ਅਨੁਸਾਰ ਹਨ-
ਭਾਸ਼ਣ ਮੁਕਾਬਲੇ ਵਿੱਚ ਏਕਮ ਪਬਲਿਕ ਸਕੂਲ (ਨਕੋਦਰ), ਕ੍ਰਿਏਟਿਵ ਰਾਈਟਿੰਗ ਵਿੱਚ ਏਕਮ ਪਬਲਿਕ ਸਕੂਲ (ਨਕੋਦਰ), ਕਵਿਜ਼ ਵਿੱਚ ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, (ਜਲੰਧਰ), ਸਫਾਈ ਸੇਵਕ ਦੀ ਖੋਜ ਵਿੱਚ ਏਕਮ ਪਬਲਿਕ ਸਕੂਲ (ਨਕੋਦਰ), ਗਰੁਪ ਡਿਸਕਸ਼ਨ ਵਿੱਚ ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ (ਜਲੰਧਰ), ਰੰਗੋਲੀ ਵਿੱਚ ਏਕਮ ਪਬਲਿਕ ਸਕੂਲ (ਨਕੋਦਰ), ਗਰੁਪ ਡਾਂਸ ਵਿੱਚ ਸਰਕਾਰੀ ਕੋ-ਐਜੂਕੇਸ਼ਨ ਮਾਡਲ ਸਕੂਲ (ਜਲੰਧਰ), ਸੋਲੋ ਸਾਂਗ ਵਿੱਚ ਏਕਮ ਪਬਲਿਕ ਸਕੂਲ (ਨਕੋਦਰ), ਸੋਲੋ ਡਾਂਸ ਵਿੱਚ ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ (ਜਲੰਧਰ), ਕੁਕਿੰਗ ਵਿਦਆਉਟ ਫਾਇਰ ਵਿੱਚ ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ (ਜਲੰਧਰ), ਫਾਸਟ ਫਿੰਗਰਜ਼ ਵਿੱਚ ਸਰਕਾਰੀ ਕੋ-ਐਜੂਕੇਸ਼ਨ ਮਾਡਲ ਸਕੂਲ (ਜਲੰਧਰ), ਗਰੁਪ ਸਾਂਗ ਵਿੱਚ ਏਕਮ ਪਬਲਿਕ ਸਕੂਲ (ਨਕੋਦਰ)।
ਉਵਰਆਲ ਟਰਾਫੀ ਏਕਮ ਪਬਲਿਕ ਸਕੂਲ (ਨਕੋਦਰ) ਨੇ ਜਿੱਤੀ। ਹੋਟਲ ਮੈਨੇਜਮੈਂਟ ਦੇ ਪ੍ਰਿੰਸੀਪਲ ਦੀਪਕ ਪਾੱਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।