ਇੰਡਸਟਰੀ ਅਤੇ ਅਕਾਦਮਿਕ ਖੇਤਰ ਦੇ ਵਿੱਚ ਤਾਲਮੇਲ ਵਧੀਆ ਬਨਾਉਣ ਦੇ ਮੰਤਵ ਨਾਲ ਵਿਪਰੋ ਇੰਡਸਟਰੀਜ਼ ਦੀ ਸੀਨੀਅਰ ਸਾਫਟਵੇਅਰ ਇੰਡੀਨੀਅਰ ਰੁਪਿੰਦਰ ਕੌਰ ਨੇ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਦੌਰਾ ਕੀਤਾ ਅਤੇ ਲੋਹਾਰਾਂ ਕੈਂਪਸ ਵਿਖੇ ਡਿਜਿਟਲ ਮਾਰਕਿਟਿੰਗ ਵਿੱਚ ਕੈਰੀਅਰ ਵਿਸ਼ੇ ਤੇ ਗੈਸਟ ਲੈਕਚਰ ਦੌਰਾਨ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਹ ਲੈਕਚਰ ਬੀ.ਬੀ.ਏ. ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਸੀ। ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ ਦੇ ਇੱਕ ਜਾਂ ਇੱਕ ਤੋਂ ਵੱਧ ਬ੍ਰਾਂਡ ਦੀ ਪ੍ਰਮੋਸ਼ਨ ਨੂੰ ਹੀ ਡਿਜਿਟਲ ਮਾਰਕਿਟਿੰਗ ਕਿਹਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸੋਸ਼ਲ ਨੈਟਵਰਕਿੰਗ ਜਾਂ ਮੋਬਾਈਲ ਐਪਲੀਕੇਸ਼ਨ ਰਾਂਹੀ ਡਿਜਿਟਲ ਮਾਰਕਿਟਿੰਗ ਵਿੱਚ ਮੌਜੂਦਾ ਅਤੇ ਆਉਣ ਵਾਲੇ ਗ੍ਰਾਹਕਾਂ ਵਿਚਾਲੇ ਚੰਗੇ ਸੰਬੰਧ ਬਣਾਏ ਜਾ ਸਕਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਇੰਟਰਨੈਟ ਅਤੇ ਮੋਬਾਈਲ ਦੀ ਵੱਧ ਵਰਤੋਂ ਕਰਨ ਵਾਲਿਆਂ ਲਈ ਹੀ ਹੁਣ ਡਿਜਿਟਲ ਮਾਰਕਿਟਿੰਗ ਦਾ ਸਵਰੂਪ ਦਿਨ ਪ੍ਰਤਿਦਿਨ ਵੱਧ-ਫੁੱਲ ਰਿਹਾ ਹੈ। ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਡਿਜਿਟਲ ਮਾਰਕਿਟਿੰਗ ਕੈਰੀਅਰ ਵਜੋਂ ਅਪਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਛੋਟੇ ਸ਼ਹਿਰਾਂ ਜਿਵੇਂ ਜਲੰਧਰ ਵਿੱਚ ਡਿਜਿਟਲ ਮਾਰਕਿਟਿੰਗ ਨੂੰ ਛੋਟੇ ਉਦਯੋਗ ਵਜੋਂ ਅਪਣਾਇਆ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਸ ਦੇ ਬਹੁਤ ਫਾਇਦੇ ਹੋਣਗੇ। ਵਿਦਿਆਰਥੀਆਂ ਨੇ ਲੈਕਚਰ ਦੇ ਅੰਤ ਵਿੱਚ ਪ੍ਰਸ਼ਨ ਪੁੱਛ ਕੇ ਆਪਣੇ ਸ਼ੰਕੇ ਦੂਰ ਕੀਤੇ। ਇਸ ਮੌਕੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਰੁਪਿੰਦਰ ਕੌਰ ਦਾ ਵਿਦਿਆਰਥੀਆਂ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਤੇ ਧੰਨਵਾਦ ਕੀਤਾ।