ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਇੰਨੋਕਿਡਜ਼ (ਜੀ.ਐੱਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਅਨੇਕ ਗਤੀਵਿਧੀਆਂ ਕਰਕੇ ਮਨਾਇਆ ਗਿਆ। ਬੱਚਿਆਂ ਨੇ ਨੇਤਾ ਜੀ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਕਵਿਤਾਵਾਂ ਪ੍ਰਸਤੁਤ ਕੀਤੀਆਂ ਅਤੇ 'ਨੋ ਯੋਰ ਨੇਸ਼ਨ' ਕੁਇਜ ਵਿੱਚ ਭਾਗ ਲੈ ਕੇ ਨੇਤਾ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਵੀ ਬਖੂਬੀ ਦਿੱਤੇ। ਕੁਝ ਬੱਚੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਪਹਿਰਾਵੇ ਵਿੱਚ ਵੀ ਆਏ। ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਆਪਣੇ ਦੇਸ਼ ਦੇ ਮਹਾਨ ਨੇਤਾਵਾਂ ਦੇ ਜੀਵਨ ਅਤੇ ਉਹਨਾਂ ਦੁਆਰਾ ਕੀਤੇ ਗਏ ਮਹਾਨ ਕੰਮਾਂ ਤੋਂ ਜਾਣੂ ਕਰਵਾਉਣਾ ਹੈ। ਨਰਸਰੀ ਤੋਂ ਕੇ.ਜੀ.99 ਤੱਕ ਦੇ ਵਿਦਿਆਰਥੀਆਂ ਨੇ ਇਸ ਕੁਇਜ਼ ਵਿੱਚ ਭਾਗ ਲਿਆ ਅਤੇ ਆਤਮਵਿਸ਼ਵਾਸ਼ ਨਾਲ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.), ਪੂਜਾ ਰਾਣਾ (ਰਾਇਲ ਵਰਲਡ ਇੰਟਰਨੈਸ਼ਨਲ) ਨੇ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਨੇਤਾ ਜੀ ਦੇ ਜੀਵਨ ਚਰਿੱਤਰ ਬਾਰੇ ਦੱਸਦੇ ਹੋਏ ਉਹਨਾਂ ਵੱਲੋਂ ਕੀਤੇ ਗਏ ਮਹਾਨ ਕੰਮਾਂ ਬਾਰੇ ਦੱਸਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਦੱਸਿਆ ਕਿ ਇੰਨੋਕਿਡਜ਼ ਵਿੱਚ ਬੱਚਿਆਂ ਦੇ ਸਰਵ-ਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਵੱਡੇ ਹੋ ਕੇ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ।
ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।