Skip to main content

ਇੰਨੋਕਿਡਜ਼ ਵਿੱਚ ਨਰਸਰੀ ਦੇ ਨਵੇਂ ਬੱਚਿਆਂ ਦਾ ਸ਼ਾਨਦਾਰ ਸੁਆਗਤ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ) ਵਿੱਚ ਸਾਲ 2019-20 ਵਿੱਚ ਦਾਖਿਲਾ ਲੈਣ ਵਾਲੇ ਨਰਸਰੀ ਦੇ ਬੱਚਿਆਂ ਦਾ ਇੰਨੋਕਿਡਜ਼ ਦੀਆਂ ਅਧਿਆਪਕਾਵਾਂ ਨੇ ਭਰਪੂਰ ਸੁਆਗਤ ਕੀਤਾ। ਨੰਣੇ-ਮੁੰਨੇ ਬੱਚਿਆਂ ਨੇ ਹੱਸਦੇ-ਮੁਸਕਰਾਉਂਦੇ ਸਿੱਖਿਆ ਦੀ ਪੌੜੀ ਉੱਤੇ ਪਹਿਲਾ ਕਦਮ ਰੱਖਿਆ। ਸਾਲ 2018-19 ਦੇ ਨਰਸਰੀ ਦੇ ਬੱਚਿਆਂ ਨੇ ਨਵੇਂ ਬੱਚਿਆਂ ਨੂੰ 'ਵੈਲਕਮ' ਕਿਹਾ। ਥੌੜ•ੀ ਹੀ ਦੇਰ ਵਿੱਚ ਬੱਚੇ ਸਕੂਲ ਦੇ ਮਾਹੌਲ ਵਿੱਚ ਰਚ-ਮਿਚ ਗਏ। ਬੱਚਿਆਂ ਨੂੰ ਟਾਫ਼ੀਆਂ ਵੰਡੀਆਂ ਗਈਆਂ ਅਤੇ ਸਮਾਇਲੀ ਵੀ ਵੰਡੀ ਗਈ, ਜਿਸ ਉੱਤੇ ਅਧਿਆਪਕਾਵਾਂ ਨੇ ਖੁਦ ਉਹਨਾਂ ਲਈ ਕੋਟਸ ਲਿਖੀਆਂ। 'ਵੈਲਕਮ-ਟੂ-ਇੰਨੋਕਿਡਜ਼', 'ਸੇ ਚੀਜ਼', 'ਗੈਟ ਰੈਡੀ ਫਾਰ ਕਲਰਫੁੱਲ ਈਅਰ' ਆਦਿ ਲਿਖੀਆਂ ਹੋਈਆਂ ਸਮਾਇਲੀ ਜੱਦ ਬੱਚਿਆਂ ਨੂੰ ਦਿੱਤੀਆਂ ਗਈਆਂ, ਤਾਂ ਉਹਨਾਂ ਦੀ ਮੁਸਕੁਰਾਹਟ ਦੁੱਗੁਣੀ ਹੋ ਗਈ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ) ਨੇ ਦੱਸਿਆਂ ਕਿ ਬੱਚੇ ਕੁਝ ਹੀ ਦਿਨਾਂ ਵਿੱਚ ਖੁਦ ਨੂੰ ਸਕੂਲ ਦੇ ਮਾਹੌਲ ਦੇ ਮੁਤਾਬਿਕ ਢਾਲ ਲੈਂਦੇ ਹਨ, ਕਿਉਂਕਿ ਅਧਿਆਪਕਾਵਾਂ ਉਹਨਾਂ ਨੂੰ ਬਹੁਤ ਪਿਆਰ ਦਿੰਦੀਆਂ ਹਨ। ਇੰਨੋਕਿਡਜ਼ ਵਿੱਚ ਬੱਚਿਆਂ ਨੂੰ ਪੜ•ਾਈ ਦੇ ਨਾਲ ਬਹੁਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਨੂੰ ਪੌਸ਼ਟਿਕ ਭੋਜਨ ਦੇ ਫ਼ਾਇਦੇ ਦੱਸੇ ਜਾਂਦੇ ਹਨ, ਤਾਂ ਕਿ ਉਹ ਬਚਪਨ ਤੋਂ ਹੀ ਹਰੀਆਂ ਸਬਜ਼ੀਆਂ ਖਾਣੀਆਂ ਸਿਖ ਜਾਣ। ਉਹਨਾਂ ਨੂੰ ਟੇਬਲ ਮੈਨਰਸ ਵੀ ਸਿਖਾਏ ਜਾਂਦੇ ਹਨ। ਸਕੂਲ ਵਿੱਚ ਹਰੇਕ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਆਪਣੇ ਸਭਿਆਚਾਰ ਬਾਰੇ ਵੀ ਪੂਰੀ ਜਾਣਕਾਰੀ ਮਿਲ ਸਕੇ। ਬੱਚਿਆਂ ਦਾ ਮਨੋਵਿਗਿਆਨ ਸਮਝਣ ਲਈ ਮਾਤਾ-ਪਿਤਾ ਦੇ ਲਈ ਵੀ ਸਮੇਂ-ਸਮੇਂ ਸਿਰ ਸੈਮੀਨਾਰ ਕਰਵਾਏ ਜਾਂਦੇ ਹਨ। ਬੱਚਿਆਂ ਦੇ ਸਰਬਪੱਖੀ ਵਿਕਾਸ ਉੱਤੇ ਧਿਆਨ ਦਿੱਤਾ ਜਾਂਦਾ ਹੈ।

Popular posts from this blog

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਵਿੱਚ ਸ਼ਾਨਦਾਰ ਪ੍ਰਦਰਸ਼ਨ

ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ  ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...

Business Statistics- Correlation Analysis

The correlation analysis refer to the techniques used measuring the closeness of the relationship between variables. "Correlation analysis deals with the association between two or more variables." 1. Positive and Negative Correlation: whether correlation is positive or negative would depend upon the direction of change. i.e if as one variable is increasing the other, on an average is also increasing or if one variable is decreasing the other, on an average is also decreasing, correlation said to be positive. If on the other hand one variable is increasing, the other is decreasing or vice versa it is said to be negative correlation. e.g 1. Positive correlation: X : 10   12   15   18 20                                                      X:  80   70    60   40   30 Y...

Four Schools of Innocent Hearts Celebrated World Health Day

Innocent Hearts School, Green Model Town, Loharan , Cantt.- Jandiala Road and Nurpur celebrated World Health Day   with zeal and fervor    Seminar on ‘How to Remain Healthy’ was organized:   in Senior Wing – G.M.T. Dr. Harinder, in Loharan - Dr. Neenu Sharma - in CJR   Dr. Balwinder Pal,   and Royal World   International School   - Dr. Sood   explained the students   importance of health and gave tips to stay healthy and strong.  They told the students to go for morning walk and stay hydrated. They emphasized to add green leafy vegetables in their diet.   The students were curious to know how to stay fit and healthy. They got their queries sorted out from the doctors and got satisfied with their answers and promised to take care of their health and to do exercise daily and add milk products in their diet.   The Principal – Mr.   Rajeev Paliwal, Incharge - Primary Wing – Mrs. Guleria and Examination Incharge- ...