ਇੰਨੋਸੈਂਟ ਹਾਰਟਸ ਗਰੀਨ ਮਾਡਲ ਟਾਊਨ ਵਿੱਚ ਸਾਲ 2019 ਵਿੱਚ ਬਾਰ•ਵੀਂ ਦੀ ਸਲਾਨਾ ਪਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਵਿਦਾਈ ਸਮਾਗਮ 'ਹਾਸਤਾ-ਲਾ-ਵਿਸਤਾ' ਆਯੋਜਿਤ ਕੀਤਾ ਗਿਆ। ਗਿਆਰ•ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਈ ਗੀਤਾਂ ਅਤੇ ਡਾਂਸ ਦੇ ਜਰੀਏ ਸਾਰਿਆਂ ਦਾ ਮਨੋਰੰਜਨ ਕੀਤਾ। ਬਾਰ•ਵੀਂ ਜ਼ਮਾਤ ਦੇ ਵਿਦਿਆਰਥੀਆਂ ਨੇ ਮਾਡਲਿੰਗ ਵਿੱਚ ਹਿੱਸਾ ਲਿਆ। ਇਸ ਵਿੱਚ ਤਿੰਨ ਚਰਨਾਂ ਤੋਂ ਬਾਅਦ ਵਿਦਿਆਰਥੀਆਂ ਨੇ ਮਾਡਲਿੰਗ ਵਿੱਚ ਹਿੱਸਾ ਲਿਆ। ਮਾਡਲਿੰਗ ਲਈ ਜਜ ਸਾਹਿਬਾਨ ਦੀ ਭੂਮਿਕਾ ਮੈਡਮ ਰਾਜਿੰਦਰ, ਬੀ.ਐਡ. ਕਾਲੇਜ ਤੋਂ ਡਾ. ਤਰੁਨ ਜੋਤੀ ਅਤੇ ਐਮ.ਬੀ. ਕਾਲੇਜ ਤੋਂ ਡਾ. ਗਗਨ ਨੇ ਨਿਭਾਈ। ਮਾਡਲਿੰਗ ਤੋਂ ਬਾਅਦ ਮਿਸ ਇੰਨੋਸੈਂਟ ਦਾ ਖਿਤਾਬ ਹਰਸ਼ਿਤਾ ਲੁਥਰਾ ਨੂੰ ਅਤੇ ਮਿਸਟਰ ਇੰਨੋਸੈਂਟ ਦਾ ਖਿਤਾਬ ਨਿਲੇਸ਼ ਨੂੰ ਦਿੱਤਾ ਗਿਆ। ਹੈਂਡਸਮ ਹੰਕ ਪਾਰਥ ਨੂੰ ਅਤੇ ਪਲੀਜ਼ਿੰਗ ਪਰਸਨੈਲਟੀ ਦਾ ਖਿਤਾਬ ਸੰਗੀਤ ਪਾਲ ਨੂੰ ਦਿੱਤਾ ਗਿਆ। ਲੜਕੀਆਂ ਵਿੱਚ ਬੈਸਟ ਅਪੀਅਰਰੈਂਸ ਤੁਸ਼ਿਤਾ, ਬੈਸਟ ਹੇਅਰ ਸਟਾਈਲ ਸਾਨਯਾ, ਪਲੀਜ਼ਿੰਗ ਪਰਸਨੈਲਟੀ ਪ੍ਰੇਰਨੀਤ ਚੁਨੇ ਗਏ। ਬੈਸਟ ਕਾਸਟਿਯੂਮ ਲਈ ਸਿਮਰਨ ਅਤੇ ਦਿਕਸ਼ਾਂਤ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਕਈ ਪ੍ਰਕਾਰ ਦੀਆਂ ਗਤਿਵਿਧੀਆਂ ਵੀ ਕਰਵਾਈਆਂ ਗਈਆਂ। ਚੁਣੇ ਗਏ ਵਿਦਿਆਰਥੀਆਂ ਨੂੰ ਬੋਰੀ ਮੈਮੋਰੀਅਲ ਟਰੱਸਟ ਦੇ ਐਗਜ਼ੀਕਿਉਟਿਵ ਡਾਇਰੈਕਟਰ ਆਫ ਸਕੂਲਜ਼ ਸ਼੍ਰੀਮਤੀ ਸ਼ੈਲੀ ਬੋਰੀ ਅਤੇ ਐਗਜ਼ੀਕਿਉਟਿਵ ਡਾਇਰੈਕਟਰ ਆਫ ਕਾਲਜਿਜ਼ ਸ਼੍ਰੀਮਤੀ ਅਰਾਧਨਾ ਬੋਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਸਨਮਾਨਿਤ ਕੀਤਾ। ਮੰਚ ਸੰਚਾਲਨ ਗਿਆਰਹਵੀਂ ਦੀ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ•ਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ। ਵੋਟ ਆਫ ਥੈਂਕਸ ਬਾਰ•ਵੀਂ ਜਮਾਤ ਦੀ ਹਰਸ਼ਿਤਾ ਦੁਆਰਾ ਕੀਤਾ ਗਿਆ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਸਨ।
ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ 23 ਜਨਵਰੀ 2019 ਨੂੰ ਢਿਲਵਾਂ ਦੇ ਡਿਪਸ ਕਾਲਜ ਆਫ਼ ਐਜੁਕੇਸ਼ਨ ਵਿਖੇ ਆਯੋਜਿਤ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਹਿ-ਵਿੱਦਿਅਕ ਪਹਿਲੂਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹਰੇਕ ਸਹਿ-ਪਾਠਕ੍ਰਮ ਆਈਟਮ ਲਈ ਸਿਖਲਾਈ ਦਿੱਤੀ ਜਾਂਦੀ ਹੈ। ਦਿਕਸ਼ਾ ਤ੍ਰੇਹਣ ਬੀ.ਐੱਡ ਸਮੈਸਟਰ-4 ਦੀ ਵਿਦਿਆਰਥੀ-ਅਧਿਆਪਕ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਮਹਾਜਨ ਬੀ.ਐੱਡ ਸਮੈਸਟਰ-2 ਨੇ ਡੇਕਲਾਮੇਸ਼ਨ ਮੁਕਾਬਲੇ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ। ਮੈਨੇਜਮੈਂਟ ਪ੍ਰਿੰਸੀਪਲ ਅਤੇ ਅਧਿਆਪਕਾਂ ਅਤੇ ਮੈਂਬਰਾਂ ਨੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਜੇਤੂਆਂ ਨੂੰ ਵਧਾਈ ਦਿੱਤੀ।