ਇਨੋਸੈਂਟ ਹਾਰਟਸ ਸਕੂਲ ਦੀ ਕੈਂਟ ਜੰਡਿਆਲਾ ਰੋਡ ਬ੍ਰਾਂਚ ਵਿਖੇ ਬੱਚਿਆਂ ਦੇ ਭੋਜਨ ਬਾਰੇ
ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭੋਜਨ ਬਾਰੇ ਮਾਹਿਰ ਡਾ. ਮੀਨੂ ਵਾਹੀ ਨੇ
ਕੇ.ਜੇ. 99 ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਮਾਂਵਾਂ ਨੂੰ ਬੱਚਿਆਂ ਨੇ
ਖਾਣ-ਪੀਣ ਅਤੇ ਪੋਸ਼ਣ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਚੰਗੀ ਸਿਹਤ ਦਾ
ਲਾਭ ਅਤੇ ਅਸਰ ਵਰਤਮਾਨ ਅਤੇ ਭਵਿੱਖ ਵਿੱਚ ਹਮੇਸ਼ਾ ਰਹਿੰਦਾ ਹੈ। ਮਾਂਵਾਂ ਨੂੰ ਚਾਹੀਦਾ ਹੈ
ਕਿ ਉਹ ਆਪਣੇ ਬੱਚਿਆਂ ਨੂੰ ਸਬਜ਼ੀ ਅਤੇ ਫਲ ਹਰ ਰੋਜ਼ ਖਾਣ ਲਈ ਦੇਣ। 'ਸਿਹਤਮੰਦ ਭਾਰਤ' ਦੇ
ਮੰਤਵ ਨਾਲ ਉਹਨਾਂ ਨੇ ਮਾਂਵਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਸੰਤੁਲਿਤ ਅਤੇ ਪੌਸ਼ਟਿਕ
ਭੋਜਨ ਨਾਲ ਨਵੀਂ ਪੀੜੀ ਸਿਹਤਮੰਦ ਬਣ ਸਕਦੀ ਹੈ। ਡਾ. ਵਾਹੀ ਨੇ ਦੱਸਿਆ ਕਿ ਬੱਚਿਆਂ ਦੀ
ਕੰਮ ਕਰਨ ਦੀ ਸਮਰਥਾ ਉਹਨਾਂ ਦੇ ਭੋਜਨ ਤੇ ਨਿਰਭਰ ਕਰਦੀ ਹੈ। ਉਹਨਾਂ ਬੱਚਿਆਂ ਦੀਆਂ ਮਾਵਾਂ
ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਬੱਚਿਆਂ ਦੀ ਮਨਪਸੰਦ ਅਤੇ ਸਵਾਦ ਅਨੁਸਾਰ ਭੋਜਨ ਬਨਾਉਣ
ਅਤੇ ਉਹ ਭੋਜਨ ਨਿਉਟ੍ਰੀਸ਼ੀਅਸ ਵੀ ਹੋਵੇ। ਇਨੋਕਿਡਸ ਇੰਚਾਰਜ (ਸੀ.ਜੇ.ਆਰ.) ਨੀਤਿਕਾ ਕਪੂਰ
ਅਤੇ ਸੀਨੀਅਰ ਵਿੰਗ ਇੰਚਾਰਜ ਸੋਨਾਲੀ ਮੈਡਮ ਵੀ ਇਸ ਮੌਕੇ ਮੌਜੂਦ ਸਨ। ਉਹਨਾਂ ਡਾ. ਵਾਹੀ
ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਚੰਗੀ ਸਿਹਤ ਅਤੇ ਸਫਲਤਾ ਸੰਤੁਲਿਤ ਅਤੇ
ਪੌਸ਼ਟਿਕ ਭੋਜਨ ਤੇ ਹੀ ਨਿਰਭਰ ਕਰਦੀ ਹੈ। ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਅਜਿਹੇ
ਸੈਮੀਨਾਰ ਸਮੇਂ-ਸਮੇਂ ਸਿਰ ਸਕੂਲ ਵਿੱਚ ਕਰਵਾਏ ਜਾਂਦੇ ਰਹਿੰਦੇ ਹਨ।