ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਧਾਰਮਿਕ ਪ੍ਰੋਗ੍ਰਾਮ 'ਇਕ ਦਿਨ ਉਸ ਰੱਬ ਦੇ ਨਾਮ' ਆਯੋਜਿਤ ਕੀਤਾ ਗਿਆ। ਪ੍ਰੋਗ੍ਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਪੰਜਵੀਂ ਜਮਾਤ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ। ਇਸ ਪ੍ਰੋਗ੍ਰਾਮ ਵਿੱਚ ਵਿਦਿਆਰਥੀਆਂ ਦੀਆਂ ਮਾਵਾਂ ਅਤੇ ਦਾਦੀ-ਮਾਂ ਨੂੰ ਸੱਦਿਆ ਗਿਆ ਸੀ। ਬੱਚਿਆਂ ਦੀ ਈਸ਼ਵਰ ਪ੍ਰਤੀ ਆਸਥਾ ਅਤੇ ਉਹਨਾਂ ਦੀ ਧਾਰਮਿਕ ਬਿਰਤੀ ਅਤੇ ਭਾਵਨਾ ਨੂੰ ਦੇਖ ਕੇ ਉਹਨਾਂ ਦੀ ਦਾਦੀ-ਮਾਂ ਅਤੇ ਮਾਵਾਂ ਨਿਹਾਲ ਹੋ ਗਏ। ਬੱਚਿਆਂ ਨੇ ਸ਼ਬਦ-ਗਾਇਨ ਦੌਰਾਨ ਉਚਾਰਣ ਅਤੇ ਪੇਸ਼ਕਾਰੀ ਬਹੁਤ ਵਧੀਆ ਤਰ•ਾਂ ਨਿਭਾਈ। ਮੰਚ ਸੰਚਾਲਨ ਰਾਜਿੰਦਰ ਕੌਰ ਨੇ ਕੀਤਾ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਅਤੇ ਕਲਚਰਲ ਹੈਡ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਮੌਜੂਦ ਸਨ। ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਬੱਚਿਆਂ ਦੀਆਂ ਮਾਵਾਂ ਅਤੇ ਦਾਦੀ-ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਹੋਨਹਾਰ ਬੱਚਿਆਂ ਦੇ ਮਾਪੇ ਹਨ ਜੋ ਪੜਾਈ ਵਿੱਚ ਤਾਂ ਚੰਗੇ ਹਨ ਹੀ, ਨਾਲ ਹੀ ਈਸ਼ਵਰ ਦੀ ਸਤੁਤੀ ਕਰਨ ਵਿੱਚ ਵੀ ਉਹ ਮਾਹਿਰ ਹਨ। ਸ਼ਬਦ ਗਾਇਨ ਵਿੱਚ ਕਈ ਸ਼ਬਦ ਅਜਿਹੇ ਹਨ ਜਿਨ•ਾਂ ਦਾ ਉਚਾਰਣ ਕਰਨਾ ਬੇਹਦ ਕਠਿਨ ਹੈ ਪਰ ਬੱਚਿਆਂ ਵਲੋਂ ਸਹੀ ਅਤੇ ਸ਼ੁੱਧ ਉਚਾਰਣ ਉਹਨਾਂ ਦੀ ਮਿਹਨਤ ਅਤੇ ਸਾਫ-ਨਿਰਮਲ ਮਨ ਦੀ ਭਾਵਨਾ ਨੂੰ ਦਰਸਾਂਉਦਾ ਹੈ। ਉਹਨਾਂ ਕਿਹਾ ਕਿ ਇਸ ਸਭ ਲਈ ਉਹਨਾਂ ਨੂੰ ਈਸ਼ਵਰ ਦਾ ਧੰਨਵਾਦੀ ਹੋਣਾ ਚਾਹੀਦਾ ਹੈ।