ਅਜੋਕੇ ਸਮੇਂ ਦੌਰਾਨ ਸਿੱਖਿਆ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਅਤੇ ਸਿੱਖਿਆ ਦੇ ਬਦਲਦੇ ਸਰੂਪ ਨਾਲ ਆਪਣੇ-ਆਪ ਨੂੰ ਅਪਡੇਟ ਰੱਖਣ ਲਈ ਇਨੋਸੈਂਟ ਹਾਰਟਸ ਕਾਲਜ, ਲੋਹਾਰਾਂ ਕੈਂਪਸ ਵਿਖੇ ਅਧਿਆਪਕਾਂ ਲਈ ਡਿਵਲਪਮੈਂਟ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਇਸ ਵਰਕਸ਼ਾਪ ਦਾ ਮੰਤਵ ਪ੍ਰਭਾਵਸ਼ਾਲੀ ਅਧਿਆਪਨ ਨੂੰ ੁਤਸਾਹਿਤ ਕਰਨਾ ਅਤੇ ਅਧਿਆਪਨ ਦੇ ਖੇਤਰ ਵਿੱਚ ਆਉਣ ਵਾਲੀਆਂ ਨਵੀਆਂ ਤਕਨੀਕਾਂ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਉਣਾ ਸੀ। ਛੋਟੇ ਸਨਅਤਕਾਰਾਂ ਦੇ ਪੰਜਾਬ ਚੈਂਬਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸ਼ਵਨੀ ਕੋਹਲੀ ਨੇ ਸਟਾਫ ਮੈਂਬਰਾਂ ਨਾਲ ਵੱਖ-ਵੱਖ ਸੈਸ਼ਨਾਂ ਦੌਰਾਨ ਅਧਿਆਪਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਨਤੀਜਾਕੁੰਨ ਬਨਾਉਣ ਬਾਰੇ ਚਾਨਣਾ ਪਾਇਆ। ਇਹਨਾਂ ਸੈਸ਼ਨਾਂ ਵਿੱਚ ਕਈ ਵਿਸ਼ਿਆਂ ਤੇ ਚਰਚਾ ਕੀਤੀ ਗਈ ਜਿਵੇਂ ਖੋਜ ਅਤੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਕੀ-ਕੀ ਜ਼ਰੂਰੀ, ਆਧੁਨਿਕ ਅਧਿਆਪਨ ਦੇ ਮਾਪਦੰਡ, ਅਧਿਆਪਨ ਦੀਆਂ ਨੀਤਿਆਂ, ਖੋਜ ਪਰਿਭਾਸ਼ਾ, ਖੋਜ ਸਮਸਿਆਵਾਂ ਦੀਆਂ ਕਿਸਮਾਂ ਅਤੇ ਬਣਤਰ, ਇੰਜੀਨੀਅਰਿੰਗ ਦੀਆਂ ਸਮਸਿਆਵਾਂ ਸੰਬਧੀ ਖੋਜ ਡਿਜਾਇਨ ਆਦਿ। ਇਹਨਾਂ ਸੈਸ਼ਨਾਂ ਵਿੱਚ 55 ਸਟਾਫ ਮੈਂਬਰਾਂ ਨੇ ਹਿੱਸਾ ਲਿਆ। ਇਹ ਵਰਕਸ਼ਾਪ ਬਹੁਤ ਖੁਸ਼ਨੁਮਾ ਅਤੇ ਚੰਗੇ ਮਾਹੌਲ ਵਿੱਚ ਹੋਈ ਅਤੇ ਸਟਾਫ ਮੈਂਬਰਾਂ ਨੇ ਇਸ ਵਰਕਸ਼ਾਪ ਦੇ ਸਾਰੇ ਸੈਸ਼ਨਾਂ ਦਾ ਲਾਭ ਚੁੱਕਿਆ। ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਦੇ ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਸ਼ਵ...