ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਸ ਵਲੋਂ ਆਪਣੇ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਉਦਯੋਗਿਕ ਫੇਰੀ ਦਾ ਆਯੋਜਨ ਕੀਤਾ ਗਿਆ ਜੋਕਿ ਲੁਧਿਆਣਾ ਵਿਖੇ ਬੋਨ ਬਿਸਕੁਟ ਵਿਖੇ ਸੀ। ਇਸ ਫੇਰੀ ਦੌਰਾਨ ਅਸਿਸਟੈਂਟ ਪ੍ਰੋਫੈਸਰ ਮੀਨਲ ਵਰਮਾ ਅਤੇ ਅਸਿਸਟੈਂਟ ਪ੍ਰੋਫੈਸਰ ਪੰਕਜ ਸਲਹੋਤਰਾ ਉਹਨਾਂ ਦੇ ਨਾਲ ਉਹਨਾਂ ਨੂੰ ਸੇਧ ਦੇਣ ਲਈ ਗਏ। ਉਹਨਾਂ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਫੇਰੀ ਦੇ ਮਹੱਤਵ ਅਤੇ ਜ਼ਰੂਰਤ ਬਾਰੇ ਦੱਸਿਆ। ਵਿਦਿਆਰਥੀਆਂ ਨੇ ਬੋਨ ਬਿਸਕੁਟ ਬਨਾਉਣ ਵਾਲੇ ਪਲਾਂਟ ਦਾ ਵੀ ਦੌਰਾ ਕੀਤਾ। ਇਸ ਫੇਰੀ ਦਾ ਮੰਤਵ ਵਿਦਿਆਰਥੀਆਂ ਨੂੰ ਅਦਾਰਿਆਂ ਦੇ ਕੰਮਕਾਜ ਦੇ ਤਰੀਕੇ ਤੋਂ ਜਾਣੂ ਅਤੇ ਵਾਕਿਫ ਕਰਵਾਉਣਾ ਸੀ। ਵਿਦਿਆਰਥੀਆਂ ਨੇ ਪਲਾਂਟ ਦੇ ਕੰਮਕਾਜ ਬਾਰੇ ਬਾਰੀਕੀ ਨਾਲ ਜਾਣਕਾਰੀ ਪ੍ਰਾਪਤ ਕੀਤੀ। ਇੰਡਸਟਰੀ ਦੇ ਪਲਾਂਟ ਮੈਨਜਰ ਨੇ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਕਵਾਲਿਟੀ ਕੰਟਰੋਲ ਬਾਰੇ ਵੀ ਦੱਸਿਆ ਜੋਕਿ ਇੰਡਸਟਰੀ ਆਪਣੇ ਲਈ ਲਾਗੂ ਕਰਦੀ ਹੈ। ਵਿਦਿਆਰਥੀਆਂ ਨੇ ਇਸ ਫੇਰੀ ਨੂੰ ਸਫਲ ਦੱਸਿਆ ਅਤੇ ਭਵਿੱਖ ਲਈ ਇਸ ਨੂੰ ਲਾਹੇਵੰਦ ਦੱਸਿਆ।