Skip to main content

Posts

Showing posts with the label Punjabi News

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਜਲੰਧਰ ਵਿੱਚ ਨਿਵੇਸ਼ ਅਤੇ ਸੇਵਿੰਗ ਤੇ ਜਾਗਰੂਕਤਾ ਸੈਸ਼ਨ ਦਾ ਆਯੋਜਨ

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਜਲੰਧਰ ਨੇ 6 ਫਰਵਰੀ 2019 ਨੂੰ ਨਿਵੇਸ ਅਤੇ ਬਚਤ ਕਰਨ ਬਾਰੇ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ। ਰੀਸੋਰਸ ਪਰਸਨ ''ਸੈਂਟਰ ਫ਼ਾਰ ਇਨਵੈਸਟਮੈਂਟ ਐਜੂਕੇਸਨ ਐਂਡ ਲਰਨਿੰਗ'' ਦੇ ਪ੍ਰਤੀਨਿਧੀ ਸ਼੍ਰੀ ਕੰਵਲਜੀਤ ਸਿੰਘ ਸੀ। ਉਨ•ਾਂ ਦਾ ਮੁੱਖ ਉਦੇਸ਼ ਲੰਬੇ ਸਮੇਂ ਲਈ ਧਨ ਦਾ ਨਿਰਮਾਣ ਕਰਨਾ ਸੀ ਅਤੇ ਨਿਵੇਸ਼ਕਾਂ ਲਈ ਇਕ ਲਰਨਿੰਗ ਮੰਚ ਪ੍ਰਦਾਨ ਕਰਨਾ ਸੀ। ਇੰਟਰਐਕਟਿਵ ਟਰੇਨਿੰਗ ਸੈਸ਼ਨ ਜਾਣਕਾਰੀ ਭਰਿਆ ਸੀ। ਉਸਨੇ ਬੱਚਤਾਂ ਅਤੇ ਨਿਵੇਸ਼ਾਂ ਦੀ ਬਚਤ ਦੇ ਸੰਕਲਪ, ਬਚਤ ਦੇ ਨਾਲ ਰਿਟਾਇਰਮੈਂਟ, ਲੰਮੇਂ ਸਮੇਂ ਦੀ ਦੌਲਤ ਬਣਾਉਣਾ, ਜੋਖਮ ਅਤੇ ਵਾਪਸੀ, ਵੱਖ-ਵੱਖ ਨਿਵੇਸ਼ ਦੇ ਮੌਕਿਆਂ ਅਤੇ ਉਨ•ਾਂ ਦੇ ਲਾਭ ਅਤੇ ਸੀਮਾਵਾਂ ਰਾਹੀਂ ਪ੍ਰਗਟ ਕੀਤਾ। ਇੱਕ ਪ੍ਰਸ਼ਨ ਉੱਤਰ ਸੈਸ਼ਨ ਦਾ ਅੰਤ ਵਿੱਚ ਆਯੋਜਨ ਕਿੱਤਾ ਗਿਆ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਰੀਸੋਰਸ ਪਰਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਵਿੱਤੀ ਸਾਖਰਤਾ ਪ੍ਰੋਗਰਾਮ ਲਾਹੇਵੰਦ ਹਨ, ਜੋਕਿ ਉਨ•ਾਂ ਨੂੰ ਉਨ•ਾਂ ਦੇ ਜੀਵਨ ਅਤੇ ਭਵਿੱਖ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਨਿਵੇਸ਼ ਦੇ ਮੌਕੇ ਬਾਰੇ ਜਾਗਰੂਕਤਾ ਪ੍ਰਦਾਨ ਕਰਦਾ ਹੈ।

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਬੱਚਿਆਂ ਨੇ ਪੇਪਰ ਫੋਲਡਿੰਗ ਪ੍ਰਤੀਯੋਗਿਤਾ ਵਿੱਚ ਦਿਖਾਇਆ ਆਪਣੀ ਕਲਾ ਦਾ ਜਾਦੂ

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ 'ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੱਚ ਪੇਪਰ ਫੋਲਡਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਰਸਰੀ, ਕੇ.ਜੀ. 1 ਅਤੇ ਕੇ.ਜੀ. 2 ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਨੇ ਰੰਗ-ਬਿਰੰਗੇ ਕਾਗਜ਼ਾਂ ਤੋਂ ਵਿਭਿੰਨ ਆਕਾਰ ਜਿਵੇਂ ਦਰੱਖਤ, ਮਸ਼ਰੂਮ, ਰੈਟ, ਬੋਟ, ਰੈਬਿਟ, ਫਿਸ਼ ਹਾਊਸ, ਬਟਰਫਲਾਈ, ਪਰਸ, ਜੋਕਰ, ਡੌਗ, ਡ੍ਰੈਸ ਆਦਿ ਬਣਾਏ। ਬੱਚਿਆਂ ਦੁਆਰਾ ਵਿਭਿੰਨ ਰੰਗਾ ਦੇ ਪੇਪਰਾਂ ਦੀ ਚੋਣ ਪ੍ਰਸ਼ੰਸਾਯੋਗ ਸੀ। ਇਸ ਮੌਕੇ 'ਤੇ  ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.) ਅਲਕਾ ਅਰੋੜਾ (ਲੋਹਾਰਾ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਦੀ ਇਸ ਰਚਨਾਤਮਕ ਪ੍ਰਵਿਰਤੀ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ। ਉਹਨਾਂ ਅਨੁਸਾਰ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਅੰਦਰਲੀ ਪ੍ਰਤਿਭਾ ਉਜਾਗਰ ਕਰਨਾ ਅਤੇ ਉਹਨਾਂ ਦੇ ਆਤਮ-ਵਿਸ਼ਵਾਸ਼ ਨੰ ਵਧਾਉਣਾ ਹੈ। ਇਸ ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ (ਜੀ.ਏਮ.ਟੀ.) ਨਰਸਰੀ ਵਿੱਚ ਰਵਿਆ, ਵਿਹਾਨ, ਹਰਆਸੀਸ, ਗੌਰਿਕਾ, ਹਰਵੀਰ, ਰਸਿਕਾ, ਵਿਧਾਨ, ਰੇਹਾਨਾ, ਸਵਰਿਤ ਅਤੇ ਕਾਵਿਆ, ਲੋਹਾਰਾਂ ਵਿੱਚ ਯੁਵਰਾਜ, ਕ੍ਰਿਤਮਾਨ ਅਤੇ ਕਨਵ, ਸੀ.ਜੇ.ਆਰ. ਵਿੱਚ ਹਿਤੇਨ, ਰਾਇਲ ਵਰਲਡ ਇੰ

ਇਨੋਸੈਂਟ ਹਾਰਟਸ ਦੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਇੰਡਸਟ੍ਰੀਅਲ ਫੇਰੀ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਸ ਦੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਜਲੰਧਰ ਦੇ ਰੈਡੀਸਨ ਹੋਟਲ ਵਿਖੇ ਇੰਡਸਟ੍ਰੀਅਲ ਫੇਰੀ ਕਰਵਾਈ ਗਈ। ਇਹ ਜਲੰਧਰ ਦੇ ਵਧੀਆ ਹੋਟਲਾਂ ਵਿੱਚੋਂ ਇੱਕ ਹੈ। ਇਸ ਫੇਰੀ ਵਿੱਚ ਬੀ.ਐਚ.ਐਮ.ਸੀ.ਟੀ. ਅਤੇ ਬੀ.ਟੀ.ਟੀ.ਐਮ. ਦੇ 60 ਵਿਦਿਆਰਥੀਆਂ ਨੇ ਭਾਗ ਲਿਆ। ਹੋਟਲ ਮੈਨਜਮੈਂਟ ਵਿਭਾਗ ਵਲੋਂ ਵਿਭਾਗ ਮੁੱਖੀ ਗਗਨਦੀਪ ਹਮਪਾਲ ਅਤੇ ਅਸਿਸਟੈਂਟ ਪ੍ਰੋਫੈਸਰ ਅਰਸ਼ਦੀਪ ਸਿੰਘ ਬੱਚਿਆਂ ਦੇ ਨਾਲ ਸਨ। ਉਹਨਾਂ ਵਿਦਿਆਰਥੀਆਂ ਨੂੰ ਇੰਡਸਟ੍ਰੀਅਲ ਫੇਰੀ ਦੀ ਲੋੜ ਅਤੇ ਮਹੱਤਵ ਬਾਰੇ ਦੱਸਿਆ। ਹੋਟਲ ਦੇ ਐਚ.ਆਰ. ਮੈਨਜਰ ਰਾਜੀਵ ਵਧਾਵਨ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ। ਵਿਦਿਆਰਥੀ ਇਸ ਫੇਰੀ ਨੂੰ ਲੈ ਕੇ ਬਹੁਤ ਉਤਸਾਹਿਤ ਰਹੇ ਅਤੇ ਉਹਨਾਂ ਨੇ ਬਹੁਤ ਧਿਆਨ ਨਾਲ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਫੇਰੀ ਦੇ ਅੰਤ ਵਿੱਚ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਰੈਡੀਸਨ ਹੋਟਲ ਮੈਨਜਮੈਂਟ ਦਾ ਧੰਨਵਾਦ ਕੀਤਾ।

ਇੰਨੋਸੈਂਟ ਹਾਰਟਸ ਦੇ 'ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ' ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਵਿਦਾਇਗੀ ਸਮਾਰੋਹ : 'ਹਾਸਤਾ ਲਾ ਵਿਸਤਾ'

ਇੰਨੋਸੈਂਟ ਹਾਰਟਸ ਦੇ 'ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ' ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ 'ਹਾਸਤਾ ਲਾ ਵਿਸਤਾ' ਦਾ ਆਯੋਜਨ ਕੀਤਾ ਗਿਆ। ਜਮਾਤ ਗਿਆਰਵੀਂ ਦੇ ਵਿਦਿਆਰਥੀਆਂ ਨੇ ਭਾਸ਼ਣ ਦੁਆਰਾ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਹਨਾਂ ਨੇ ਆਪਣੇ ਮੰਨੇ-ਪ੍ਰਮੰਨੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਕਵਿਤਾ ਵਾਚਨ ਕੀਤਾ, ਗੀਤ ਦੇ ਨਾਲ-ਨਾਲ ਡਾਂਸ ਵੀ ਪੇਸ਼ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਦਾ ਮੁੱਖ ਖਿੱਚ ਦਾ ਕੇਂਦਰ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਪ੍ਰਸਤੁਤ ਨ੍ਰਿਤ-ਨਾਟਿਕਾ ਰਹੀ, ਜਿਸ ਨੇ ਉੱਥੇ ਮੌਜੂਦ ਸਾਰਿਆਂ ਦਾ ਮਨ ਮੋਹ ਲਿਆ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਨੂੰ ਗੇਮਾਂ ਖਿਡਾਈਆਂ, ਜਿਸਦਾ ਸਾਰਿਆਂ ਨੇ ਖੂਬ ਲੁਤਫ਼ ਉਠਾਇਆ। ਸ਼ਾਯਨਾ ਵਰਮਾ ਨੂੰ ਉਸਦੀ ਸਰਵਉੱਚ ਪ੍ਰਸਤੁਤੀ ਦੇ ਲਈ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ। ਹੈੱਡ ਗਰਲ ਪ੍ਰਭਸਿਮਰਤ ਕੌਰ ਦੁਆਰਾ ਵੋਟ ਔਫ਼ ਥੈਂਕਸ ਪੜਿਆ ਗਿਆ। ਰਾਇਲ ਵਰਲਡ ਇੰਚਾਰਜ ਮੀਨਾਕਸ਼ੀ ਸ਼ਰਮਾ ਨੇ ਬਾਰਵੀਂ ਜਮਾਤ ਦੇ ਹਰੇਕ ਵਿਦਿਆਰਥੀ ਨੂੰ ਪਿਆਰ ਭਰਿਆ ਆਸ਼ੀਰਵਾਦ ਦਿੰਦੇ ਹੋਏ ਉਹਨਾਂ ਦੇ ਰੌਸ਼ਨਮਈ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਭੰਗੜਾ ਪ੍ਰਸਤੁਤ ਕੀਤਾ ਗਿਆ, ਜਿਸਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।

ਇੰਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿੱਚ 'ਲਿੰਗ ਅਨੁਕੂਲਤਾ : ਵਿਆਹ ਦੇ ਮਸਲੇ' ਬਾਰੇ ਪੈਨਲ ਚਰਚਾ ਦਾ ਆਯੋਜਨ

ਇੰਨੋਸੈਂਟ ਹਾਰਟਸ ਕਾਲਜ ਆੱਫ ਐਜੁਕੇਸ਼ਨ (ਜਲੰਧਰ) ਵਿਖੇ ਲਿੰਗ ਅਨੁਕੂਲਤਾ : ਵਿਆਹ ਦੇ ਮਸਲੇ ਬਾਰੇ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਸੈਕਰੇਡ ਹਾਰਟ ਕਾਲਜ ਆੱਫ ਐਜੁਕੈਸ਼ਨ ਬਰਨਾਲਾ ਦੇ ਪ੍ਰਿੰਸੀਪਲ ਡਾ. ਤੀਰਥ ਸਿੰਘ ਇੱਕ ਕੋਆਰਡੀਨੇਟਰ ਅਤੇ ਰਿਸੋਰਸ ਵਿਅਕਤੀ ਸਨ। ਪੈਨਲ ਦੇ ਮੈਂਬਰ ਸ੍ਰੀਮਤੀ ਹਰਜਾਪ ਕੌਰ, ਸ੍ਰੀਮਤੀ ਸਵਾਤੀ ਵਰਮਾ, ਸ੍ਰੀਮਤੀ ਚਾਂਦਨੀ, ਸ੍ਰੀਮਤੀ ਸਪਨਦੀਪ ਕੌਰ ਸਨ। ਆਪਣੇ ਜੀਵਨ ਸਾਥੀ ਨਾਲ ਬਿਹਤਰ ਤਾਲਮੇਲ ਲਈ ਲੜਕੀਆਂ ਨੂੰ ਤਿਆਰ ਕਰਨ ਦੇ ਮੰਤਵ ਨਾਲ ਪੈਨਲ ਚਰਚਾ ਕੀਤੀ ਗਈ ਸੀ। ਮੁੱਖ ਤੌਰ ਤੇ ਚਰਚਾ ਕੀਤੀ ਗਈ-ਵਿਆਹ ਲਾਜਮੀ ਹੈ ਜਾ ਨਹੀਂ। ਕਿਸ ਤਰ•ਾਂ ਲੜਕੀਆਂ ਨੂੰ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਲੜਕੀਆਂ ਲਈ ਇਕ ਮਹੱਤਵਪੂਰਨ ਤਣਾਅ ਦੇ ਤੌਰ ਤੇ ਸਮਾਜ ਅਤੇ ਪਰਿਵਾਰ ਦੀ ਭੂਮਿਕਾ ਬਾਰੇ ਚਰਚਾ ਕੀਤੀ ਗਈ। ਲਵ ਮੈਰਿਜ ਜਾਂ ਅਰੈਂਜ ਮੈਰਿਜ ਇਸਦੀ ਸਫਲਤਾ ਅਤੇ ਅਸਫਲਤਾ ਬਾਰੇ ਵਿਚਾਰ ਵਟਾਂਦਰੇ ਤੋਂ ਬਾਦ ਸਿੱਟੇ ਕੱਢੇ ਗਏ ਜੋ ਇਸ ਤਰ•ਾਂ ਸਨ : ਪੀੜਤ ਨੂੰ ਸਮਾਜਿਕ ਸਹਾਇਤਾ ਲੈਣੀ ਚਾਹੀਦੀ ਹੈ, ਲੜਕੀਆਂ ਨੂੰ ਆਰਥਿਕ ਤੌਰ ਤੇ ਸੁਤੰਤਰ ਬਣਾਇਆ ਜਾਣਾ ਚਾਹੀਦਾ ਹੈ, ਪ੍ਰੀ-ਵਿਵਾਹਿਕ (ਭੌਤਿਕ) ਰਿਸ਼ਤੇ ਨੂੰ ਪੈਨਲ ਦੁਆਰਾ ਨਕਾਰ ਦਿੱਤਾ ਗਿਆ। ਔਰਤਾਂ ਨੂੰ ਜੀਵਨ ਦੀਆਂ ਮੁਹਾਰਤਾਂ ਵਿੱਚ ਕਾਬਲ ਬਣਨ ਦੀ ਜ਼ਰੂਰਤ ਹੈ, ਔਰਤਾਂ ਨੂੰ ਬਹੁਤ ਆਸਾਵਾਦੀ ਹੋਣਾ ਚਾਹੀਦਾ ਹੈ। ਸਮਾਜ ਨੂੰ ਵਿਆਹ ਲਈ ਲੜਕੀਆਂ ਤੇ ਦਬਾਅ ਨਹੀਂ ਪਾਉਣਾ ਚਾਹੀਦਾ ਹੈ। ਪ੍ਰਿੰਸੀਪਲ ਡਾ

ਲੋਹਾਰਾਂ ਕੈਂਪਸ ਵਿਖੇ ਡਿਜਿਟਲ ਮਾਰਕਿਟਿੰਗ ਤੇ ਗੈਸਟ ਲੈਕਚਰ

ਇੰਡਸਟਰੀ ਅਤੇ ਅਕਾਦਮਿਕ ਖੇਤਰ ਦੇ ਵਿੱਚ ਤਾਲਮੇਲ ਵਧੀਆ ਬਨਾਉਣ ਦੇ ਮੰਤਵ ਨਾਲ ਵਿਪਰੋ ਇੰਡਸਟਰੀਜ਼ ਦੀ ਸੀਨੀਅਰ ਸਾਫਟਵੇਅਰ ਇੰਡੀਨੀਅਰ ਰੁਪਿੰਦਰ ਕੌਰ ਨੇ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਦੌਰਾ ਕੀਤਾ ਅਤੇ ਲੋਹਾਰਾਂ ਕੈਂਪਸ ਵਿਖੇ ਡਿਜਿਟਲ ਮਾਰਕਿਟਿੰਗ ਵਿੱਚ ਕੈਰੀਅਰ ਵਿਸ਼ੇ ਤੇ ਗੈਸਟ ਲੈਕਚਰ ਦੌਰਾਨ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਹ ਲੈਕਚਰ ਬੀ.ਬੀ.ਏ. ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਸੀ। ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ ਦੇ ਇੱਕ ਜਾਂ ਇੱਕ ਤੋਂ ਵੱਧ ਬ੍ਰਾਂਡ ਦੀ ਪ੍ਰਮੋਸ਼ਨ ਨੂੰ ਹੀ ਡਿਜਿਟਲ ਮਾਰਕਿਟਿੰਗ ਕਿਹਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸੋਸ਼ਲ ਨੈਟਵਰਕਿੰਗ ਜਾਂ ਮੋਬਾਈਲ ਐਪਲੀਕੇਸ਼ਨ ਰਾਂਹੀ ਡਿਜਿਟਲ ਮਾਰਕਿਟਿੰਗ ਵਿੱਚ ਮੌਜੂਦਾ ਅਤੇ ਆਉਣ ਵਾਲੇ ਗ੍ਰਾਹਕਾਂ ਵਿਚਾਲੇ ਚੰਗੇ ਸੰਬੰਧ ਬਣਾਏ ਜਾ ਸਕਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਇੰਟਰਨੈਟ ਅਤੇ ਮੋਬਾਈਲ ਦੀ ਵੱਧ ਵਰਤੋਂ ਕਰਨ ਵਾਲਿਆਂ ਲਈ ਹੀ ਹੁਣ ਡਿਜਿਟਲ ਮਾਰਕਿਟਿੰਗ ਦਾ ਸਵਰੂਪ ਦਿਨ ਪ੍ਰਤਿਦਿਨ ਵੱਧ-ਫੁੱਲ ਰਿਹਾ ਹੈ। ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਡਿਜਿਟਲ ਮਾਰਕਿਟਿੰਗ ਕੈਰੀਅਰ ਵਜੋਂ ਅਪਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਛੋਟੇ ਸ਼ਹਿਰਾਂ ਜਿਵੇਂ ਜਲੰਧਰ ਵਿੱਚ ਡਿਜਿਟਲ ਮਾਰਕਿਟਿੰਗ ਨੂੰ ਛੋਟੇ ਉਦਯੋਗ ਵਜੋਂ ਅਪਣਾਇਆ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਸ ਦੇ ਬਹੁਤ ਫਾਇਦੇ ਹੋਣਗੇ। ਵਿਦਿਆਰਥੀਆਂ ਨੇ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਬੱਚਿਆਂ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਬੱਚਿਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਭਾਵ-ਪੂਰਨ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ 'ਤੇ ਸਵੇਰੇ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਉੱਤੇ ਪ੍ਰਕਾਸ਼ ਪਾਉਂਦੇ ਹੋਏ ਬੱਚਿਆਂ ਨੂੰ ਉਹਨਾਂ ਦੇ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ। ਸਮੂਹ ਸਟਾਫ-ਮੈਂਬਰਾਂ ਨੇ ਬੱਚਿਆਂ ਦੇ ਨਾਲ ਹੀ ਦੋਨੋਂ ਹੱਥ ਜੋੜ ਕੇ ਦੋ ਮਿੰਟ ਦਾ ਮੌਨ ਰੱਖਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬੱਚਿਆਂ ਨੂੰ ਗਾਂਧੀ ਜੀ ਦੀ ਅਹਿੰਸਾਵਾਦੀ ਨੀਤੀ ਬਾਰੇ ਦੱਸਿਆ। ਉਹਨਾਂ ਦੇ ਸਾਦੇ ਜੀਵਨ ਬਾਰੇ ਦੱਸਦੇ ਹੋਏ ਬੱਚਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨ ਲਈ ਕਿਹਾ। ਹਰ ਸਾਲ 30 ਜਨਵਰੀ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਦੇਸ਼ ਦਾ ਹਰੇਕ ਨਾਗਰਿਕ ਉਹਨਾਂ ਨੂੰ ਨਮਨ ਕਰਦੇ ਹੋਏ ਸ਼ਰਧਾਂਜਲੀ ਅਰਪਿਤ ਕਰਦਾ ਹੈ।

ਇੰਨੋਸੈਂਟ ਹਾਰਟਸ ਵਿੱਚ ਬਾਰ•ਵੀਂ ਦੇ ਵਿਦਿਆਰਥੀਆਂ ਲਈ ਵਿਦਾਈ ਸਮਾਗਮ 'ਹਾਸਤਾ ਲਾ-ਵਿਸਤਾ'

ਇੰਨੋਸੈਂਟ ਹਾਰਟਸ ਗਰੀਨ ਮਾਡਲ ਟਾਊਨ ਵਿੱਚ ਸਾਲ 2019 ਵਿੱਚ ਬਾਰ•ਵੀਂ ਦੀ ਸਲਾਨਾ ਪਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਵਿਦਾਈ ਸਮਾਗਮ 'ਹਾਸਤਾ-ਲਾ-ਵਿਸਤਾ' ਆਯੋਜਿਤ ਕੀਤਾ ਗਿਆ। ਗਿਆਰ•ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਈ ਗੀਤਾਂ ਅਤੇ ਡਾਂਸ ਦੇ ਜਰੀਏ ਸਾਰਿਆਂ ਦਾ ਮਨੋਰੰਜਨ ਕੀਤਾ। ਬਾਰ•ਵੀਂ ਜ਼ਮਾਤ ਦੇ ਵਿਦਿਆਰਥੀਆਂ ਨੇ ਮਾਡਲਿੰਗ ਵਿੱਚ ਹਿੱਸਾ ਲਿਆ। ਇਸ ਵਿੱਚ ਤਿੰਨ ਚਰਨਾਂ ਤੋਂ ਬਾਅਦ ਵਿਦਿਆਰਥੀਆਂ ਨੇ ਮਾਡਲਿੰਗ ਵਿੱਚ ਹਿੱਸਾ ਲਿਆ। ਮਾਡਲਿੰਗ ਲਈ ਜਜ ਸਾਹਿਬਾਨ ਦੀ ਭੂਮਿਕਾ ਮੈਡਮ ਰਾਜਿੰਦਰ, ਬੀ.ਐਡ. ਕਾਲੇਜ ਤੋਂ ਡਾ. ਤਰੁਨ ਜੋਤੀ ਅਤੇ ਐਮ.ਬੀ. ਕਾਲੇਜ ਤੋਂ ਡਾ. ਗਗਨ ਨੇ ਨਿਭਾਈ। ਮਾਡਲਿੰਗ ਤੋਂ ਬਾਅਦ ਮਿਸ ਇੰਨੋਸੈਂਟ ਦਾ ਖਿਤਾਬ ਹਰਸ਼ਿਤਾ ਲੁਥਰਾ ਨੂੰ ਅਤੇ ਮਿਸਟਰ ਇੰਨੋਸੈਂਟ ਦਾ ਖਿਤਾਬ ਨਿਲੇਸ਼ ਨੂੰ ਦਿੱਤਾ ਗਿਆ।   ਹੈਂਡਸਮ ਹੰਕ ਪਾਰਥ ਨੂੰ ਅਤੇ ਪਲੀਜ਼ਿੰਗ ਪਰਸਨੈਲਟੀ ਦਾ ਖਿਤਾਬ ਸੰਗੀਤ ਪਾਲ ਨੂੰ ਦਿੱਤਾ ਗਿਆ। ਲੜਕੀਆਂ ਵਿੱਚ ਬੈਸਟ ਅਪੀਅਰਰੈਂਸ ਤੁਸ਼ਿਤਾ, ਬੈਸਟ ਹੇਅਰ ਸਟਾਈਲ ਸਾਨਯਾ, ਪਲੀਜ਼ਿੰਗ ਪਰਸਨੈਲਟੀ ਪ੍ਰੇਰਨੀਤ ਚੁਨੇ ਗਏ। ਬੈਸਟ ਕਾਸਟਿਯੂਮ ਲਈ ਸਿਮਰਨ ਅਤੇ ਦਿਕਸ਼ਾਂਤ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਕਈ ਪ੍ਰਕਾਰ ਦੀਆਂ ਗਤਿਵਿਧੀਆਂ ਵੀ ਕਰਵਾਈਆਂ ਗਈਆਂ। ਚੁਣੇ ਗਏ ਵਿਦਿਆਰਥੀਆਂ ਨੂੰ ਬੋਰੀ ਮੈਮੋਰੀਅਲ ਟਰੱਸਟ ਦੇ ਐਗਜ਼ੀਕਿਉਟਿਵ ਡਾਇਰੈਕਟਰ ਆਫ ਸਕੂਲਜ਼ ਸ਼੍ਰੀਮਤੀ ਸ਼ੈਲੀ ਬੋਰੀ ਅਤੇ ਐਗਜ਼ੀਕਿਉਟਿਵ ਡਾਇਰੈਕਟ

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਗਣਤੰਤਰ ਦਿਵਸ ਦੀ ਧੂਮ

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕਾਲਜ, ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਵੀ ਗਣਤੰਤਰ ਦਿਵਸ ਦੇ ਸੰਬਧ ਵਿੱਚ ਕਈ ਗਤਿਵਿਧੀਆਂ ਕਰਵਾਈਆਂ ਗਈਆਂ ਜਿਵੇਂ ਡਿਬੇਟ ਮੁਕਾਬਲੇ ਅਤੇ ਹੈਂਡ ਰਾਈਟਿੰਗ ਮੁਕਾਬਲੇ ਆਦਿ। ਚਾਰਾ ਸਕੂਲਾਂ ਵਿੱਚ ਸਾਰੇ ਬੱਚੇ ਅਤੇ ਅਧਿਆਪਕ ਰਾਸ਼ਟਰੀ ਝੰਡੇ ਦੇ ਸਨਮਾਨ ਵਿੱਚ ਛੋਟੇ-ਛੋਟੇ ਝੰਡੇ ਧਾਰਨ ਕਰਕੇ ਆਏ, ਜਿਸ ਨਾਲ ਪੂਰੇ ਸਕੂਲ ਕੈਂਪਸ ਦਾ ਮਾਹੌਲ ਦੇਸ਼-ਪ੍ਰੇਮ ਦੀ ਭਾਵਨਾ ਨਾਲ ਭਰ ਗਿਆ। ਪ੍ਰੋਗ੍ਰਾਮ ਦੇ ਆਰੰਭ ਵਿੱਚ ਬੈਂਡ ਦੀ ਸਲਾਮੀ ਮੌਕੇ ਜੀ.ਐਮ.ਟੀ. ਵਿੱਚ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ, ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਗੁਲਰੀਆ ਮੌਜੂਦ ਸਨ। ਲੋਹਾਰਾਂ ਬ੍ਰਾਂਚ ਵਿੱਚ ਇੰਚਾਰਜ ਸ਼ਾਲੂ ਸਹਿਗਲ ਅਤੇ ਅਲਕਾ ਅਰੋੜਾ, ਕੈਂਟ ਜੰਡਿਆਲਾ ਰੋਡ ਵਿੱਚ ਸੋਨਾਲੀ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਮੀਨਾਕਸ਼ੀ ਨੇ ਗਣਤੰਤਰ ਦਿਵਸ ਸੰਬਧੀ ਕਈ ਗਤਿਵਿਧੀਆਂ ਕਰਵਾਈਆਂ। ਇਸ ਮੌਕੇ 'ਤੇ ਬੱਚੇ ਕਈ ਪ੍ਰਕਾਰ ਦੇ ਸੁਤੰਤਰਤਾ ਸੈਨਾਨੀਆਂ ਦੀ ਪੋਸ਼ਾਕ ਵਿੱਚ ਸੱਜ ਕੇ ਆਏ। ਬੱਚੇ ਮਹਾਤਮਾ ਗਾਂਧੀ, ਭਾਰਤ ਮਾਤਾ, ਭਗਤ ਸਿੰਘ, ਪੰਡਿਤ ਜਵਾਹਰ ਲਾਲ ਨਹਿਰੂ ਬਣ ਕੇ ਆਏ

ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਜਲੰਧਰ ਪੋਸਟਰ ਮੈਕਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ

ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ 23 ਜਨਵਰੀ 2019 ਨੂੰ ਢਿਲਵਾਂ ਦੇ ਡਿਪਸ ਕਾਲਜ ਆਫ਼ ਐਜੁਕੇਸ਼ਨ ਵਿਖੇ ਆਯੋਜਿਤ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਹਿ-ਵਿੱਦਿਅਕ ਪਹਿਲੂਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹਰੇਕ ਸਹਿ-ਪਾਠਕ੍ਰਮ ਆਈਟਮ ਲਈ ਸਿਖਲਾਈ ਦਿੱਤੀ ਜਾਂਦੀ ਹੈ। ਦਿਕਸ਼ਾ ਤ੍ਰੇਹਣ ਬੀ.ਐੱਡ ਸਮੈਸਟਰ-4 ਦੀ ਵਿਦਿਆਰਥੀ-ਅਧਿਆਪਕ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਮਹਾਜਨ ਬੀ.ਐੱਡ ਸਮੈਸਟਰ-2 ਨੇ ਡੇਕਲਾਮੇਸ਼ਨ ਮੁਕਾਬਲੇ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ। ਮੈਨੇਜਮੈਂਟ ਪ੍ਰਿੰਸੀਪਲ ਅਤੇ ਅਧਿਆਪਕਾਂ ਅਤੇ ਮੈਂਬਰਾਂ ਨੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਜੇਤੂਆਂ ਨੂੰ ਵਧਾਈ ਦਿੱਤੀ।

ਇੰਨੋਕਿਡਜ਼ ਦੇ ਬੱਚਿਆਂ ਨੇ ਨੇਤਾ ਜੀ ਦੇ ਜਨਮ ਦਿਨ ਤੇ ਸੁਣਾਈਆਂ ਕਵਿਤਾਵਾਂ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਇੰਨੋਕਿਡਜ਼ (ਜੀ.ਐੱਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਅਨੇਕ ਗਤੀਵਿਧੀਆਂ ਕਰਕੇ ਮਨਾਇਆ ਗਿਆ। ਬੱਚਿਆਂ ਨੇ ਨੇਤਾ ਜੀ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਕਵਿਤਾਵਾਂ ਪ੍ਰਸਤੁਤ ਕੀਤੀਆਂ ਅਤੇ 'ਨੋ ਯੋਰ ਨੇਸ਼ਨ' ਕੁਇਜ ਵਿੱਚ ਭਾਗ ਲੈ ਕੇ ਨੇਤਾ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਵੀ ਬਖੂਬੀ ਦਿੱਤੇ। ਕੁਝ ਬੱਚੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਪਹਿਰਾਵੇ ਵਿੱਚ ਵੀ ਆਏ। ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਆਪਣੇ ਦੇਸ਼ ਦੇ ਮਹਾਨ ਨੇਤਾਵਾਂ ਦੇ ਜੀਵਨ ਅਤੇ ਉਹਨਾਂ ਦੁਆਰਾ ਕੀਤੇ ਗਏ ਮਹਾਨ ਕੰਮਾਂ ਤੋਂ ਜਾਣੂ ਕਰਵਾਉਣਾ ਹੈ। ਨਰਸਰੀ ਤੋਂ ਕੇ.ਜੀ.99 ਤੱਕ ਦੇ ਵਿਦਿਆਰਥੀਆਂ ਨੇ ਇਸ ਕੁਇਜ਼ ਵਿੱਚ ਭਾਗ ਲਿਆ ਅਤੇ ਆਤਮਵਿਸ਼ਵਾਸ਼ ਨਾਲ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.), ਪੂਜਾ ਰਾਣਾ (ਰਾਇਲ ਵਰਲਡ ਇੰਟਰਨੈਸ਼ਨਲ) ਨੇ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਨੇਤਾ ਜੀ ਦੇ ਜੀਵਨ ਚਰਿੱਤਰ ਬਾਰੇ ਦੱਸਦੇ ਹੋਏ ਉਹਨਾਂ ਵੱਲੋਂ ਕੀਤੇ ਗਏ ਮਹਾਨ ਕੰਮਾਂ ਬਾਰੇ ਦੱਸਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਦੱਸਿਆ ਕਿ ਇੰਨੋਕਿਡਜ਼ ਵਿੱਚ ਬੱਚਿਆਂ ਦੇ ਸਰਵ-ਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਵੱਡੇ ਹੋ ਕ

ਇੰਨੋਕਿਡਜ਼ ਵਿੱਚ ਨਰਸਰੀ ਦੇ ਨਵੇਂ ਬੱਚਿਆਂ ਦਾ ਸ਼ਾਨਦਾਰ ਸੁਆਗਤ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ) ਵਿੱਚ ਸਾਲ 2019-20 ਵਿੱਚ ਦਾਖਿਲਾ ਲੈਣ ਵਾਲੇ ਨਰਸਰੀ ਦੇ ਬੱਚਿਆਂ ਦਾ ਇੰਨੋਕਿਡਜ਼ ਦੀਆਂ ਅਧਿਆਪਕਾਵਾਂ ਨੇ ਭਰਪੂਰ ਸੁਆਗਤ ਕੀਤਾ। ਨੰਣੇ-ਮੁੰਨੇ ਬੱਚਿਆਂ ਨੇ ਹੱਸਦੇ-ਮੁਸਕਰਾਉਂਦੇ ਸਿੱਖਿਆ ਦੀ ਪੌੜੀ ਉੱਤੇ ਪਹਿਲਾ ਕਦਮ ਰੱਖਿਆ। ਸਾਲ 2018-19 ਦੇ ਨਰਸਰੀ ਦੇ ਬੱਚਿਆਂ ਨੇ ਨਵੇਂ ਬੱਚਿਆਂ ਨੂੰ 'ਵੈਲਕਮ' ਕਿਹਾ। ਥੌੜ•ੀ ਹੀ ਦੇਰ ਵਿੱਚ ਬੱਚੇ ਸਕੂਲ ਦੇ ਮਾਹੌਲ ਵਿੱਚ ਰਚ-ਮਿਚ ਗਏ। ਬੱਚਿਆਂ ਨੂੰ ਟਾਫ਼ੀਆਂ ਵੰਡੀਆਂ ਗਈਆਂ ਅਤੇ ਸਮਾਇਲੀ ਵੀ ਵੰਡੀ ਗਈ, ਜਿਸ ਉੱਤੇ ਅਧਿਆਪਕਾਵਾਂ ਨੇ ਖੁਦ ਉਹਨਾਂ ਲਈ ਕੋਟਸ ਲਿਖੀਆਂ। 'ਵੈਲਕਮ-ਟੂ-ਇੰਨੋਕਿਡਜ਼', 'ਸੇ ਚੀਜ਼', 'ਗੈਟ ਰੈਡੀ ਫਾਰ ਕਲਰਫੁੱਲ ਈਅਰ' ਆਦਿ ਲਿਖੀਆਂ ਹੋਈਆਂ ਸਮਾਇਲੀ ਜੱਦ ਬੱਚਿਆਂ ਨੂੰ ਦਿੱਤੀਆਂ ਗਈਆਂ, ਤਾਂ ਉਹਨਾਂ ਦੀ ਮੁਸਕੁਰਾਹਟ ਦੁੱਗੁਣੀ ਹੋ ਗਈ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ) ਨੇ ਦੱਸਿਆਂ ਕਿ ਬੱਚੇ ਕੁਝ ਹੀ ਦਿਨਾਂ ਵਿੱਚ ਖੁਦ ਨੂੰ ਸਕੂਲ ਦੇ ਮਾਹੌਲ ਦੇ ਮੁਤਾਬਿਕ ਢਾਲ ਲੈਂਦੇ ਹਨ, ਕਿਉਂਕਿ ਅਧਿਆਪਕਾਵਾਂ ਉਹਨਾਂ ਨੂੰ ਬਹੁਤ ਪਿਆਰ ਦਿੰਦੀਆਂ ਹਨ। ਇੰਨੋਕਿਡਜ਼ ਵਿੱਚ ਬੱਚਿਆਂ ਨੂੰ ਪੜ•ਾਈ ਦੇ ਨਾਲ ਬਹੁਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਨੂੰ ਪੌਸ਼ਟਿਕ ਭੋਜਨ ਦੇ ਫ਼ਾਇਦੇ ਦੱਸੇ ਜਾਂਦੇ ਹਨ, ਤਾਂ ਕਿ ਉਹ ਬਚਪਨ ਤੋਂ ਹੀ ਹਰੀਆਂ ਸਬਜ਼ੀਆਂ ਖਾਣੀਆਂ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਵਿੱਚ ਸ਼ਾਨਦਾਰ ਪ੍ਰਦਰਸ਼ਨ

ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ  ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ

ਇੰਨੋਸੈਂਟ ਹਾਰਟਸ ਵਿੱਚ 'ਐਂਟੀ ਡਰੱਗ ਮੁਹਿਮ' ਦੇ ਤਹਿਤ ਬੱਡੀ ਗਰੁੱਪਸ ਨੇ ਕੀਤੀਆਂ ਅਨੇਕ ਗਤੀਵਿਧੀਆਂ

ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਵਿੱਚ ਆਰੰਭ ਕੀਤੀ ਗਈ 'ਐਂਟੀ ਡਰੱਗ ਮੁਹਿਮ' ਦੇ ਤਹਿਤ ਨਸ਼ਾ-ਮੁਕੱਤ ਪੰਜਾਬ ਬਣਾਉਣ ਦੇ ਲਈ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਜਗਾਉਣ ਦੇ ਲਈ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ-ਗ੍ਰੀਨ ਮਾਡਲ ਟਾਊਨ, ਲੋਹਾਰਾਂ, ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਤੇ ਕੈਂਟ ਜੰਡਿਆਲਾ ਰੋਡ ਵਿੱਚ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਬੱਡੀ ਗਰੁਪੱਸ ਦਾ ਨਾਮ ਦਿੱਤਾ ਗਿਆ। ਜਮਾਤ ਛੇਵੀਂ ਤੋਂ ਬਾਰਵੀਂ ਤੱਕ ਹਰੇਕ ਜਮਾਤ ਦੇ ਵਿਦਿਆਰਥੀਆਂ ਨੂੰ ਪੰਜ ਬੱਚਿਆਂ ਦੇ ਗਰੁੱਪ ਵਿਚ ਵੰਡਿਆ ਗਿਆ ਅਤੇ ਉਹਨਾਂ ਵਿੱਚੋਂ ਇੱਕ ਕੈਪਟਨ ਬਣਾਇਆ ਗਿਆ। 10 ਗਰੁੱਪਸ ਦੇ ਨਾਲ ਇਕ ਅਧਿਆਪਕ ਦੀ ਡਿਊਟੀ ਲਗਾਈ ਗਈ, ਜਿਸਨੂੰ ਸੀਨੀਅਰ ਬੱਡੀ ਬਣਾਇਆ ਗਿਆ। ਸਾਰੇ ਗਰੁੱਪਸ ਨੇ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਐਕਸਟੈਮਪੋਰ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਆਦਿ ਵਿੱਚ ਭਾਗ ਲਿਆ ਅਤੇ 'ਐਂਟੀ ਡਰੱਗ ਮੁਹਿਮ' ਵਿਸ਼ੇ ਉੁੱਪਰ ਚਰਚਾ ਕੀਤੀ ਗਈ। ਇਹਨਾਂ ਸਾਰੀਆਂ ਗਤੀਵਿਧੀਆਂ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਾ-ਮੁਕਤ ਕਰਨਾ, ਬੱਚਿਆਂ ਨੂੰ ਇਸਤੋਂ ਹੋਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਣਾ ਅਤੇ ਨਸ਼ਾ-ਮੁਕਤ ਸਮਾਜ ਬਣਾਉਣਾ ਹੈ। ਬੱਚਿਆਂ ਨੇ ਇਹਨਾਂ ਸਾਰੀਆਂ ਹੀ ਗਤੀਵਿਧੀਆਂ ਵਿੱਚ ਆਪਸੀ ਸਹਿਯੋਗ ਦੇ ਨਾਲ ਵੱਧ-ਚੜ• ਕੇ ਹਿੱਸਾ ਲਿਆ। ਡਾਇਰੈਕਟਰ ਪ੍ਰਿੰਸੀਪਲ  ਧੀਰਜ ਬਨਾਤੀ ਨੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਇਸ ਮੁਹਿਮ ਦੀ ਸ਼ਲਾਘਾ

ਇਨੋਸੈਂਟ ਹਾਰਟਸ ਵਿੱਚ ਅਧਿਆਪਕਾਂ ਦੇ 'ਪ੍ਰੋਫੈਸ਼ਨਲ ਡਿਵੈਲਪਮੈਂਟ' ਉੱਤੇ ਵਰਕਸ਼ਾਪ ਦਾ ਆਯੋਜਨ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿੱਚ ਅਧਿਆਪਕਾਂ ਦੇ 'ਪ੍ਰੋਫੈਸ਼ਨਲ ਡਿਵੈਲਪਮੈਂਟ' ਉੱਤੇ ਲਗਾਤਾਰ ਤਿੰਨ ਦਿਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਦਿੱਲੀ ਤੋਂ ਆਈ ਰਿਸੋਰਸਪਰਸਨ ਸ੍ਰੀਮਤੀ ਨੰਦਿਤਾ ਮੁਖਰਜੀ ਨੇ ਅਧਿਆਪਕਾਂ ਨੂੰ 'ਕ੍ਰਿਏਟਿਵ ਟੀਚਿੰਗ' ਦਾ ਅਰਥ ਸਮਝਾਂਦੇ ਹੋਏ ਕਲਾਸਰੂਮ ਵਿੱਚ 'ਡਿਫ਼ਰੈਂਸ਼ੀਅਲ ਇੰਸਟਰਕਸ਼ਨ' ਟੈਕਨੀਕ ਦਾ ਇਸਤੇਮਾਲ ਕਰਦੇ ਹੋਏ ਬੱਚਿਆਂ ਦੇ ਨਾਲ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਚਾਹੀਦਾ ਹੈ, ਉਸ ਬਾਰੇ ਜਾਣਕਾਰੀ ਦਿੱਤੀ। ਕਿਉਂਕਿ ਹਰੇਕ ਬੱਚਾ ਅਲੱਗ ਹੈ ਅਤੇ ਉਸਦੀਆਂ ਸਮੱਸਿਆਵਾਂ ਵੀ ਅਲੱਗ ਹਨ। ਦੂਸਰੀ ਵਰਕਸ਼ਾਪ ਦਿੱਲੀ ਤੋਂ ਆਈ ਅਵਨੀਤ ਕੌਰ ਨੇ ਲਈ, ਜੋਕਿ ਬੱਚਿਆਂ ਦੀ ਸਾਈਕੋਲੋਜੀ ਸਮਝਣ ਵਿੱਚ ਮਾਹਿਰ ਹਨ। ਉਹਨਾਂ ਨੇ ਆਪਣੀ ਟ੍ਰੇਨਿੰਗ ਦੇ ਦੌਰਾਨ ਅਧਿਆਪਕਾਂ ਨੂੰ ਸਮਝਾਇਆ ਕਿ ਕਲਾਸਰੂਮ ਨੂੰ ਸਟੂਡੈਂਟ ਫ੍ਰੈਂਡਲੀ ਬਣਾਉਣਾ ਜ਼ਰੂਰੀ ਹੈ ਤਾਂਕਿ ਹਰੇਕ ਬੱਚੇ ਦੇ ਨਾਲ ਮਿੱਤਰਤਾਪੂਰਵਕ ਵਿਵਹਾਰ ਦੇ ਨਾਲ ਉਸਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਇਸਦੇ ਨਾਲ-ਨਾਲ ਉਹਨਾਂ ਦੇ ਅਧਿਆਪਕਾਂ ਨੂੰ ਬੱਚੇ ਦੀ ਸਮਰਥਾ ਨੂੰ ਸਮਝਦੇ ਹੋਏ ਉਸਨੂੰ ਉਸੀ ਤਰ•ਾਂ ਵਿਵਹਾਰ ਵਿੱਚ ਲਿਆਉਣ ਦੀ ਪ੍ਰੇਰਣਾ ਦਿੱਤੀ। ਤੀਸਰੇ ਦਿਨ ਸਾਈਕਲੋਜਿਸਟ ਹਿਮਾਨੀ ਸਿੰਘ ਮਿੱਤਲ ਨੇ ਅਧਿਆਪਕਾਂ ਨੂੰ 'ਇਫ਼ੈਕਟਿਵ ਟੀਚਿੰਗ' ਦੇ ਟਿਪਸ ਦਿੰਦੇ ਹੋਏ ਉਹਨਾਂ ਨੂੰ ਸਮਝਾਇਆ ਕਿ ਉਹ ਖ਼ੁਦ ਨੂੰ ਅਪਡੇਟ ਰੱਖਣ ਤਾਂਕਿ ਆਧੁਨਿਕ ਪੀੜ•ੀ ਦੇ ਬੱਚਿਆਂ ਨੂੰ

ਇਨੋਸੈਂਟ ਹਾਰਟਸ ਦਾ ਵਿਦਿਆਰਥੀ 9 ਲੱਖ ਸਲਾਨਾ ਪੈਕੇਜ ਤੇ ਚੁਣਿਆ ਗਿਆ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦਾ ਵਿਦਿਆਰਥੀ ਪੁਨੀਤ ਸਿੰਘ ਸੌਂਟੇ ਟ੍ਰਾਇਡੈਂਟ ਗਰੁਪ ਵਲੋਂ ਚੁਣ ਲਿਆ ਗਿਆ। ਪੁਨੀਤ ਸਿੰਘ ਸੌਂਟੇ ਐਮ.ਬੀ.ਏ. ਦਾ ਵਿਦਿਆਰਥੀ ਹੈ ਅਤੇ ਉਸਨੂੰ 9 ਲੱਖ ਦੇ ਸਲਾਨਾ ਪੈਕੇਜ ਤੇ ਸਹਾਇਕ ਪ੍ਰਬੰਧਕ ਵਜੋਂ ਚੁਣਿਆ ਗਿਆ। ਪੁਨੀਤ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਅਤੇ ਉਸਨੇ ਆਪਣੇ ਇਸ ਵਧੀਆ ਪ੍ਰਦਰਸ਼ਨ ਲਈ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਕੰਪਨੀ ਦੇ ਐਚ.ਆਰ. ਪ੍ਰਬੰਧਕ ਪੁਨੀਤ ਸਿੰਘ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਨਜ਼ਰ ਆਏ ਅਤੇ ਉਹਨਾਂ ਨੇ ਇਨੋਸੈਂਟ ਹਾਰਟਸ ਵਲੋਂ ਵਿਦਿਆਰਥੀਆਂ ਉੱਪਰ ਕੀਤੀ ਗਈ ਮਿਹਨਤ ਤੇ ਖੁਸ਼ੀ ਪ੍ਰਗਟ ਕੀਤੀ। ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਡਾ. ਰੋਹਨ ਸ਼ਰਮਾ ਨੇ ਦੱਸਿਆ ਕਿ ਇਸ ਚੋਣ ਪ੍ਰਕ੍ਰਿਆ ਦੇ ਤਿੰਨ ਰਾਉਂਡ ਸਨ। ਪਹਿਲਾ ਰਾਉਂਡ ਲਿਖਤੀ ਟੈਸਟ ਦਾ ਸੀ। ਇਸ ਤੋਂ ਬਾਅਦ ਗਰੁਪ ਡਿਸਕਸ਼ਨ ਕਰਵਾਈ ਗਈ। ਤੀਜਾ ਰਾਉਂਡ ਆਹਮੋ-ਸਾਹਮਣੇ ਇੰਟਰਵਿਊ ਦਾ ਸੀ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੁਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਸਭ ਉੱਪਰ ਮਾਣ ਹੈ। ਉਹਨਾਂ ਭਵਿੱਖ ਲਈ ਹੋਰ ਮਿਹਨਤ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ।

ਇਨੋਸੈਂਟ ਹਾਰਟਸ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਨਵੇਂ ਸਾਲ ਦੇ ਸੁਆਗਤ ਦੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ 'ਤੇ ਇਨੋਸੈਂਟ ਹਾਰਟਸ ਦੇ ਸਮੂਹ ਸਟਾਫ ਮੈਂਬਰਾਂ ਨੇ ਭਾਗ ਲਿਆ। ਪਾਠ ਤੋਂ ਬਾਅਦ ਕੀਰਤਨੀ ਜੱਥੇ ਨੇ ਸ਼ਬਦ-ਗਾਇਨ ਦੇ ਨਾਲ ਸਾਰਿਆਂ ਨੂੰ ਨਿਹਾਲ ਕੀਤਾ। ਹਰ ਸਾਲ ਸਰਦੀਆਂ ਦੀਆਂ ਛੁੱਟੀਆਂ ਆਰੰਭ ਹੋਣ ਦੇ ਮੌਕੇ 'ਤੇ ਸਾਲ ਦੇ ਅਖੀਰ ਵਿੱਚ ਨਵੇਂ ਸਾਲ ਦੇ ਸੁਆਗਤ ਦੇ ਲਈ ਅਤੇ ਸੁੱਖ-ਸਮ੍ਰਿਧੀ ਦੀ ਮਨੋਕਾਮਨਾ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ। ਸਕੂਲ ਦੀ ਮੈਨੇਜਮੈਂਟ ਅਤੇ ਸਟਾਫ ਮੈਂਬਰਾਂ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਅਰਦਾਸ ਕੀਤੀ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਏ, ਇਹੀ ਕਾਮਨਾ ਕੀਤੀ।

ਇਨੋਕਿਡਜ਼ ਦੇ ਬੱਚਿਆਂ ਨੇ ਵਿਵੇਸ਼ੀਅਸ ਵਾਈਬ੍ਰੈਂਸ ਵਿੱਚ ਬਿਖੇਰੇ ਰੰਗ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਜੀ.ਐਮ.ਟੀ. ਬ੍ਰਾਂਚ ਵਿੱਚ ਨਰਸਰੀ ਵਿੰਗ ਦੇ ਬੱਚਿਆਂ ਲਈ ਵਿਵੇਸ਼ੀਅਸ ਵਾਈਬ੍ਰੈਂਸ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਬੱਚਿਆਂ ਨੇ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕਰਕੇ ਆਪਣੀ ਪ੍ਰਤਿਭਾ ਨਾਲ ਮਾਤਾ-ਪਿਤਾ ਨੂੰ ਹੈਰਾਨ ਕਰ ਦਿੱਤਾ। ਪ੍ਰੋਗ੍ਰਾਮ ਵਿੱਚ ਸਭ ਤੋਂ ਪਹਿਲਾਂ ਗਣੇਸ਼ ਵੰਦਨਾ ਨਰਸਰੀ 'ਏ' ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ। ਮਾਤਾ-ਪਿਤਾ ਦਾ ਸੁਆਗਤ ਬਨਦੀਪ ਕੌਰ ਨੇ ਕੀਤਾ। ਨੰਨ•ੇ ਬੱਚਿਆਂ ਨੇ ਮੰਚ ਦਾ ਸੰਚਾਲਨ ਬਾਖੂਬੀ ਸੰਭਾਲਿਆ। ਨਰਸਰੀ 'ਬੀ' ਦੇ ਬੱਚਿਆਂ ਨੇ ਵੈਸਟਰਨ ਡਾਂਸ ਪੇਸ਼ ਕੀਤਾ। ਹਿੰਦੀ ਐਕਸ਼ਨ ਗੀਤ 'ਰੋਨਾ ਕਭੀ ਨਹੀਂ ਰੋਨਾ' ਮਾਤਾ-ਪਿਤਾ ਦੁਆਰਾ ਸਰਾਹਿਆ ਗਿਆ। ਨਰਸਰੀ 'ਈ' ਅਤੇ 'ਸੀ' ਦੇ ਬੱਚਿਆਂ ਨੇ ਐਕਸ਼ਨ ਗੀਤ ਪੇਸ਼ ਕੀਤੇ। ਜਿਸ ਵਿੱਚ ਨਰਸਰੀ ਦੀਆਂ ਸਾਰੀਆਂ ਕਵਿਤਾਵਾਂ ਗਾ ਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਵੋਟ ਔਫ਼ ਥੈਂਕਸ ਇੰਨੋਕਿਡਜ਼ (ਜੀ.ਐਮ.ਟੀ.) ਦੀ ਕੋ-ਉਰਡੀਨੇਟਰ  ਰੇਨੂ ਨੇ ਪੜਿ•ਆ। ਅੰਤ ਵਿੱਚ ਨੰਨ•ੇ ਵਿਦਿਆਰਥੀਆਂ ਨੇ ਨਵੇਂ ਸਾਲ ਦਾ ਸੰਦੇਸ਼ ਦਿੰਦੇ ਹੋਏ ਗੀਤ ਪ੍ਰਸਤੁਤ ਕੀਤਾ। ਰਾਸ਼ਟਰੀ ਗੀਤ ਗਾ ਕੇ ਪ੍ਰੋਗ੍ਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ 'ਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਇੰਚਾਰਜ ਇਨੋਕਿਡਜ਼ ਗੁਰਮੀਤ ਕੌਰ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਵਿਵੇਸ਼ੀਅਸ ਵਾਈਬ੍ਰੈਂਸ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ ਮੰਚ 'ਚੇ ਨਿਖਾਰਿਆ ਜਾ

ਇਨੋਸੈਂਟ ਹਾਰਟਸ ਸਕੂਲ ਸਹੋਦਿਆ ਇੰਟਰ ਸਕੂਲ ਓਰੇਗੇਮੀ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ-ਜਿੱਤੇ ਗੋਲਡ ਮੈਡਲ

ਇਨੋਸੈਂਟ ਹਾਰਟਸ ਸਕੂਲ ਲੋਹਾਰਾਂ ਬ੍ਰਾਂਚ ਵਿੱਚ ਵਿਦਿਆਰਥੀਆਂ ਨੇ ਸਹੋਦਿਆ ਇੰਟਰ ਸਕੂਲ ਓਰੇਗੇਮੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੂਕਲ ਤਾ ਮਾਣ ਵਧਾਇਆ। ਦੂਸਰੀ ਤੋਂ ਪੰਜਵੀਂ ਜਮਾਤ ਦੇ ਚਾਰ ਵਿਦਿਆਰਥੀਆਂ-ਦੂਸਰੀ ਜਮਾਤ ਦੀ ਸਾਏਨਾ ਅਰੋੜਾ, ਤੀਸਰੀ ਜਮਾਤ ਦੀ ਸਰਗੁਨ ਕੌਰ, ਚੌਥੀ ਜਮਾਤ ਦੀ ਅਕਸ਼ਰਾ ਅਤੇ ਪੰਜਵੀਂ ਜਮਾਤ ਦੀ ਕਨਿਕਾ ਠਾਕੁਰ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਅਤੇ ਕ੍ਰਿਸਮਸ ਵਿਲੇਜ ਸੀਨ ਬਣਾਇਆ, ਜਿਸਨੂੰ ਕਾਫ਼ੀ ਪਸੰਦ ਕੀਤਾ ਗਿਆ। ਵਿਦਿਆਰਥੀਆਂ ਨੂੰ ਪੁਰਸਕਾਰ ਵਿੱਚ ਗੋਲਡ ਮੈਡਲ ਅਤੇ ਟਰਾਫੀ ਪ੍ਰਦਾਨ ਕੀਤੀ ਗਈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਲੋਹਾਰਾਂ ਬ੍ਰਾਂਚ ਇੰਚਾਰਜ ਸ਼ਾਲੂ ਸਹਿਗਲ ਨੂੰ ਵਧਾਈ ਦਿੱਤੀ। ਲਗਭਗ 15 ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਇੰਟਰ ਸਕੂਲ ਮੁਕਾਬਲੇ ਵਿੱਚ ਭਾਗ ਲਿਆ। ਇਹ ਮੁਕਾਬਲਾ ਡੀ.ਪੀ.ਐਸ. ਸਕੂਲ ਵਿੱਚ ਆਯੋਜਿਤ ਕੀਤਾ ਗਿਆ। ਪੁਰਸਕਾਰ ਵੰਡ ਦੀ ਰਸਮ ਪ੍ਰਸਿੱਧ ਕਾਰਟੂਨਿਸਟ ਰਵੀ ਦੱਤ ਦੇ ਹੱਥੋਂ ਅਦਾ ਹੋਈ। ਸਕੂਲ ਦੀ ਮੈਨੇਜਮੈਂਟ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।

ਇਨੋਸੈਂਟ ਹਾਰਟਸ ਲੋਹਾਰਾਂ ਦੇ ਵਿਦਿਆਰਥੀਆਂ ਦੀ ਮੈਰੀਅਟ ਚੇਨ ਲਈ ਚੋਣ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਵਿਦਿਆਰਥੀ ਮੈਰੀਅਟ ਚੇਨ ਲਈ ਚੁਣੇ ਗਏ। ਹੋਟਲ ਮੈਨੇਜਮੈਂਟ ਦੇ ਪ੍ਰੀਤੀ, ਗੁਰਪ੍ਰੀਤ, ਲਵਪ੍ਰੀਤ ਦੀ ਚੋਣ ਗੁੜਗਾਂਵ ਦੇ ਕੰਟਰੀਯਾਰਡ, ਮੈਰੀਅਟ ਲਈ ਐਫ ਐਂਡ ਬੀ. ਸਰਵਿਸ ਵਿੱਚ ਗੈਸਟ ਸਰਵਿਸ ਸਹਾਇਕ ਵਜੋਂ ਕੀਤੀ ਗਈ। ਇਹ ਇਕ ਸਾਂਝੀ ਪਲੇਸਮੈਂਟ ਮੁੰਹਿਮ ਸੀ ਜਿਸ ਵਿੱਚ ਸੀ.ਟੀ. ਇੰਸਟੀਟਯੂਟ, ਦੋਆਬਾ ਕਾਲਜ, ਪੀ.ਸੀ.ਟੀ.ਈ. ਲੁਧਿਆਣਾ, ਡਿਪਸ ਇੰਸਟੀਟਯੂਟ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨੋਸੈਂਟ ਹਾਰਟਸ ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ ਅਤੇ ਇਸ ਲਈ ਉਹਨਾਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਸਿਰ ਸਿਹਰਾ ਬੰਨਿਆ। ਕੰਪਨੀ ਦੇ ਐਚ.ਆਰ. ਮੈਨੇਜਰ ਇਨੋਸੈਂਟ ਹਾਰਟਸ   ਦੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਨਜ਼ਰ ਆਏ। ਉਹਨਾਂ ਕਿਹਾ ਕਿ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾਈ ਗਈ ਹੈ। ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਅਨੁਭਵ ਨੇ ਦੱਸਿਆ ਕਿ ਇਸ ਚੋਣ ਦੌਰਾਨ ਤਿੰਨ ਰਾਉਂਡ ਕਰਵਾਏ ਗਏ। ਪਹਿਲਾ ਰਾਉਂਡ ਲਿਖਤੀ ਟੈਸਟ ਦਾ ਸੀ, ਇਸ ਤੋਂ ਬਾਦ ਗਰੁਪ ਡਿਸਕਸ਼ਨ ਕਰਵਾਈ ਗਈ ਅਤੇ ਆਖਰੀ ਰਾਉਂਡ ਆਹਮੋ-ਸਾਹਮਣੇ ਇੰਟਰਵਿਉ ਦਾ ਸੀ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾੱਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਵਿਦਿਆਰਥੀ