ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵਿਖੇ ਸੀ.ਬੀ.ਐਸ.ਸੀ. ਦੇ ਨਿਰਦੇਸ਼ਾਂ ਤਹਿਤ ਇਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਦਾ ਵਿਸ਼ਾ ਸੀ ਜੀਵਨ ਕੋਸ਼ਲ। ਇਸ ਵਰਕਸ਼ਾਪ ਵਿੱਚ ਅਮ੍ਰਿਤਪਾਲ ਸਿੰਘ ਚਾਵਲਾ (ਡਾਇਰੈਕਟਰ ਪ੍ਰਿੰਸੀਪਲ, ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ) ਰਿਸੋਰਸਪਰਸਨ ਸਨ। ਵਰਕਸ਼ਾਪ ਵਿੱਚ ਸੀ.ਬੀ.ਐਸ.ਈ. ਵਲੋਂ ਮਾਨਤਾ ਪ੍ਰਾਪਤ ਜਲੰਧਰ ਅਤੇ ਆਸਪਾਸ ਦੇ ਖੇਤਰਾਂ ਦੇ ਸਕੂਲਾਂ ਦੇ 43 ਅਧਿਆਪਕਾਂ ਨੇ ਭਾਗ ਲਿਆ। ਵਰਕਸ਼ਾਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਜੀਵਨ ਕਲਾ ਵਿਕਾਸ ਦੇ ਕੌਸ਼ਲਾਂ ਦਾ ਮਹਤੱਵ ਦੱਸਿਆ ਗਿਆ। ਇਸ ਵਰਕਸ਼ਾਪ ਵਿੱਚ ਸਿਰਜਨਾਤਮਕ ਸੋਚ, ਫੈਸਲਾਕੁਨੰ ਸੋਚ, ਸੱਮਸਿਆ ਸੁਲਝਾਉਣ ਦੀ ਮਹਾਰਤ, ਪ੍ਰਭਾਵੀ ਗੱਲਬਾਤ, ਆਪਸੀ ਰਿਸ਼ਤੇ, ਤਣਾਅ ਅਤੇ ਭਾਵਨਾਵਾਂ ਨਾਲ ਜੂਝਣਾ ਆਦਿ ਬਾਰੇ ਅਮ੍ਰਿਤਪਾਲ ਸਿੰਘ ਚਾਵਲਾ ਨੇ ਵਿਸਤਾਰਪੂਰਵਕ ਦੱਸਿਆ। ਉਹਨਾਂ ਦੱਸਿਆ ਕਿ ਜੀਵਨ ਕੌਸ਼ਲ ਅਧਿਆਪਨ ਕਿਸੇ ਵੀ ਵਿਅਕਤੀ ਨੂੰ ਜੀਵਨ ਵਿੱਚ ਉਸਾਰੂ ਸੋਚ ਵਾਲਾ ਬਨਾਉਣ ਵਿੱਚ ਬਹੁਤ ਮਦਦ ਕਰਦਾ ਹੈ। ਉਹਨਾਂ ਜੀਵਨ ਕੌਸ਼ਲ ਦੇ ਪ੍ਰਮੁੱਖ ਬਿੰਦੂਆਂ ਬਾਰੇ ਵੀ ਦੱਸਿਆ। ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਜੀਵਨ ਕੌਸ਼ਲ ਦੇ ਪ੍ਰਭਾਵ ਨਾਲ ਖਤਮ ਕੀਤਾ ਜਾ ਸਕਦਾ ਹੈ। ਇਹ ਵਰਕਸ਼ਾਪ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਹੋਈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਸ਼ਾਲੂ ਸਹਿਗਲ ਮੈਡਮ ਨੇ ਅਮ੍ਰਿਤਪਾਲ ਸਿੰਘ ਚਾਵਲਾ ਨੂੰ ਸਨਮਾਨਿਤ ਕੀਤਾ।...